Skip to content
Independent perspectives. Global stories.
BREAKING

ਜੰਮੂ-ਕਸ਼ਮੀਰ ਹਾਈਕੋਰਟ ਨੇ ਗੋਮਾਂਸ ਦੀ ਵਿਕਰੀ ’ਤੇ ਲਗਾਈ ਪਾਬੰਦੀ

Share this story

ਜੰਮੂ, 10 ਸਤੰਬਰ (ਪੀ. ਟੀ.)- ਜੰਮੂ-ਕਸ਼ਮੀਰ ਹਾਈਕੋਰਟ ਨੇ ਸੂਬੇ ’ਚ ਗੋਮਾਂਸ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ।ਕੋਰਟ ਨੇ ਇਹ ਫੈਸਲਾ ਗਾਂ ਹੱਤਿਆ ਦੇ ਖਿਲਾਫ ਇਕ ਜਨਹਿਤ ਅਰਜ਼ੀ ਦੀ ਸੁਣਵਾਈ ਤੋਂ ਬਾਅਦ ਲਿਆ। ਕੋਰਟ ਦੇ ਬੈਂਚ ਬਚਾਅ ਪੱਖ ਤੇ ਸਰਕਾਰੀ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਕਸ਼ਮੀਰ ਡਵੀਜ਼ਨਲ ਕਮਿਸ਼ਨਰ ਨੇ ਘਾਟੀ ’ਚ ਗਾਂ ਹੱਤਿਆ ਤੇ ਉਸ ਦੇ ਮਾਸ ਦੀ ਤਸਕਰੀ ਖਿਲਾਫ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ।ਜੰਮੂ ਕਸ਼ਮੀਰ ਹਾਈਕੋਰਟ ਨੇ ਜਿਥੇ ਗੋਮਾਂਸ ਦੀ ਵਿਕਰੀ ’ਤੇ ਬੈਨ ਲਗਾ ਦਿੱਤਾ ਹੈ, ਉਥੇ ਗੁਜਰਾਤ ’ਚ ਗੋਮਾਂਸ ਨੂੰ ਬਿਮਾਰੀਆਂ ਦਾ ਕਾਰਨ ਦੱਸਿਆ।

WRITTEN BY