ਸਮਰਾਲਾ, 9 ਸਤੰਬਰ (ਕਮਲਜੀਤ)- ਨਵੀਆਂ ਵੋਟਾਂ ਬਣਾਉਣ ਅਤੇ ਵੋਟਾਂ ਵਿੱਚ ਸੁਧਾਈ ਲਈ ਐਸ.ਡੀ.ਐਮ. ਦਫ਼ਤਰ ਤੋਂ ਇਕ ਵਿਸ਼ੇਸ਼ ਰੈਲੀ ਕੱਢੀ ਗਈ,ਜਿਸ ਵਿੱਚ ਆਈ.ਟੀ.ਆਈ. ਦੇ ਸਿਖਿਆਰਥੀ ਅਤੇ ਦਫ਼ਤਰ ਦੇ ਸਟਾਫ ਮੈਂਬਰ ਹਾਜਰ ਸਨ। ਇਹ ਰੈਲੀ ਐਸ.ਡੀ.ਐਮ. ਦਫ਼ਤਰ ਤੋਂ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ¦ਘੀ। ਵੋਟਾਂ ਦੀ ਜਾਗਰਿਤੀ ਲਈ ਕੱਢੀ ਗਈ ਰੈਲੀ ਨੂੰ ਐਸ.ਡੀ.ਐਮ.-ਕਮ- ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸਮਰਾਲਾ ਅਨੁਪ੍ਰਿਤਾ ਜੌਹਲ ਅਤੇ ਜਸਵਿੰਦਰ ਸਿੰਘ ਟਿਵਾਣਾ ਤਹਿਸੀਲਦਾਰ-ਕਮ-ਏ.ਈ.ਆਰ.ਓ ਸਮਰਾਲਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਦੌਰਾਨ ਸਿਖਿਆਰਥੀਆਂ ਵੱਲੋਂ ਨਵੀਆਂ ਵੋਟਾਂ ਬਣਾਉਣ ਅਤੇ ਸੁਧਾਈ ਲਈ ਬੈਨਰ ਫੜ੍ਹੇ ਹੋਏ ਸਨ, ਜਿਸ ਵਿੱਚ ਇਲਾਕੇ ਦੇ ਸਮੂਹ ਵਿਅਕਤੀਆਂ ਅਤੇ ਨੌਜੁਆਨ ਪੀੜ੍ਹੀ ਨੂੰ ਵੋਟਾਂ ਬਣਾਉਣ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਚੋਣਕਾਰ ਅਨੁਪ੍ਰਿਤਾ
ਜੌਹਲ ਨੇ ਦਸਿਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੋਗਤਾ ਮਿਤੀ 1-1-2016 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਮਿਤੀ 15-9-2015 ਤੋਂ 14-10-2015 ਤੱਕ ਕੀਤੀ ਜਾਣੀ ਹੈ, ਇਸ ਲਈ ਜੋ ਵੀ ਵਿਅਕਤੀ ਯੋਗਤਾ ਮਿਤੀ 1-1-2016 ਦੇ ਆਧਾਰ ਤੇ ਆਪਣੀ ਉਮਰ 18 ਸਾਲ ਪੂਰੀ ਕਰਦਾ ਹੈ, ਉਹ ਆਪਣੀ ਵੋਟ ਆਪਣੇ ਪਿੰਡ ਜਾਂ ਸ਼ਹਿਰ ਦੇ ਬੀ.ਐਲ.ਓ ਕੋਲ ਜਾਂ ਫਿਰ ਸਿੱਧੇ ਤੌਰ ਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸਮਰਾਲਾ ਦੇ ਦਫ਼ਤਰ ਵਿਖੇ ਦਰਜ ਕਰਵਾਕੇ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣ ਸਕਦਾ ਹੈ। ਰੈਲੀ ਦੌਰਾਨ ਸਟੈਨੋ ਮਨਜਿੰਦਰ ਸਿੰਘ, ਪਰਵੇਜ ਪਾਮੇ, ਮਨਦੀਪ ਸਿੰਘ ਸਮਸ਼ਪੁਰ, ਫੂਲ ਚੰਦ ਤਿਵਾੜੀ, ਮਾਸਟਰ ਟਰੇਨਰ ਰਾਮੇਸ਼ਪਾਲ ਭੋਲੇਕੇ, ਸੰਜੀਵ ਕੁਮਾਰ ਸੱਦੀ ਤੇ ਆਈ.ਟੀ.ਆਈ. ਦੇ ਇੰਸਟਰਕਟਰ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।



