ਰੂਪਨਗਰ 8 ਸਤੰਬਰ- (ਅਰਵਿੰਦਰ ਭਾਰਦਵਾਜ)- ਠਕਿਸੀ ਅੱਛੇ ਇਮਾਨਦਾਰ ਅਤੇ ਕਰਤੱਵਨਿਸ਼ਠ ਅਧਿਕਾਰੀ ਨੂੰ ਉਹਨਾਂ ਦੀ ਲੋਕ ਸੇਵਾਵਾਂ ਲਈ ਮਾਨ ਪ੍ਰਦਾਨ ਕਰਨੲ ਕਿਸੇ ਵੀ ਸਮਾਜਿਕ ਸੰਗਠਨ ਦਾ ਪਹਿਲਾ ਉਦੇਸ਼ ਹੋਣਾ ਚਾਹਿਦਾ ਹੈ। ਇਸ ਗੱਲ ਦਾ ਪ੍ਰਗਟਾਵਾ ਨੈਸ਼ਨਲ ਸਾਇੰਸ ਰਿਸਰਚ ਇੰਸਟੀਟਿਉਟ ਦੇ ਉ¤ਤਰ ਖੇਤਰ ਦੇ ਨਿਰਦੇਸ਼ਕ ਕ੍ਰਿਸ਼ਨ ਮਿਗਲਾਨੀ ਨੇ ਸਟੇਟ ਪੁਲਿਸ ਕੋਰ ਕਮੇਟੀ ਦੁਆਰਾ ਜਿਲ੍ਹਾ ਪੁਲਿਸ ਰੂਪਨਗਰ ਹੈਡ ਕੁਆਟਰ ਵਿੱਚ ਐਸ.ਐਸ.ਪੀ. ਸ. ਵਰਿੰਦਰ ਪਾਲ ਸਿੰਘ ਜੀ ਨੂੰ ਉ¤ਚ ਪੁਲਿਸ ਸੇਵਾ ਸਮਾਨ 2015 ਲਈ ਸਨਮਾਨਿਤ ਕਰਦੇ ਹੋਏ ਕੀਤਾ। ਸ. ਵਰਿੰਦਰ ਪਾਲ ਸਿੰਘ ਜੋ ਕਿ ਮੌਜੂਦਾ ਸਮੇਂ ਵਿੱਚ ਐਸ.ਐਸ.ਪੀ. ਰੂਪਨਗਰ ਵੱਜੋ ਸੇਵਾਵਾਂ ਦੇ ਰਹੇ ਹਨ। ਇਸ ਤੋ ਪਹਿਲਾਂ ਫਿਰੋਜਪੁਰ, ਫਰੀਦਕੋਟ ਅਤੇ ਜਲੰਧਰ ਜਿਲ੍ਹਿਆਂ ਵਿੱਚ ਆਪਣੀਆਂ ਉ¤ਤਮ ਸੇਵਾਵਾਂ ਐਸ.ਐਸ.ਪੀ. ਦੇ ਰੂਪ ਵਿੱਚ ਦੇ ਚੁੱਕੇ ਹਨ।ਇਹ ਪ੍ਰਗਟਾਵਾ ਸ਼੍ਰੀ ਕਪਿਲ ਗੁਪਤਾ ਆਲ ਪ੍ਰਜੈਕਟ ਚੇਅਰਮੈਨ
ਨੈਸ਼ਨਲ ਸਾਇੰਸ ਰਿਸਰਚ ਇੰਸਟੀਟਿਉਟ ਫਾਰ ਟੀਨਏਜਰਸ ਜੋਨ ਲੁਧਿਆਣਾ ਨੇ ਕੀਤਾ। ਸ. ਵਰਿੰਦਰ ਪਾਲ ਸਿੰਘ ਜੀ ਨੂੰ ਪੁਲਿਸ ਡਿਊਟੀ ਵਿੱਚ ਮੂਸਤੈਦੀ ਅਤੇ ਪੁਲਿਸ ਸੁਧਾਰਾਂ ਦੇ ਵਿੱਚ ਸਹਿਜ ਅਤੇ ਆਮ ਲੋਕਾਂ ਵਿੱਚ ਮਿੱਠੜੇ ਸੁਭਾਅ ਲਈ ਜਾਣਿਆ ਜਾਂਦਾ ਹੈ। ਉਹ ਸਦਾ ਹੀ ਆਮ ਲੋਕਾਂ ਲਈ ਦਫਤਰ ਵਿੱਚ ਮੌਜੂਦ ਹੁੰਦੇ ਹਨ ਅਤੇ ਸਾਧਾਰਨ ਅਫਸਰ ਸ਼ੈਲੀ ਤੋ ਹੱਟ ਕੇ ਲੋਕਾਂ ਨਾਲ ਸਿੱਧਾ ਰਾਫਤਾ ਕਾਇਮ ਕਰ ਪੁਲਿਸ ਤੁੰਤਰ ਵਿੱਚ ਸੁਧਾਰ ਲਈ ਸੁਝਾਅ ਮੰਗਦੇ ਹਨ। ਉਹਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਕਈ ਜਿਲ੍ਹਿਆਂ ਵਿੱਚ ਟ੍ਰੈਫਿਕ ਵਿਵਸਥਾ, ਕਾਨੂੰਨ ਤੰਤਰ ਅਤੇ ਸਮਾਜਿਕ ਬੁਰਾਈਆਂ ਤੋ ਸੁਚੇਤ ਰਹਿਣ ਲਈ ਵਿਸ਼ੇਸ਼ ਮੁਹਿੰਮਾ ਚਲਾਈਆਂ ਹਨ। ਸਿੰਘ ਸਾਹਿਬ ਨੂੰ ਅਪਰਾਧਾਂ ਦੀ ਰੋਕਥਾਮ, ਪੁਲਿਸ ਤੰਤਰ ਦੀ ਸਥਾਪਨਾ ਅਤੇ ਲੰਮੇ ਸਮੇਂ ਤੋ ਅਣਸੁਲਝੇ ਕੇਸਾਂ ਨੂੰ ਹੱਲ ਕਰਨ ਅਤੇ ਵਾਈਟ ਕਾਲਰ ਕ੍ਰਾਇਮ ਨੂੰ ਪਕੜਨ ਲਈ ਵਿਸ਼ੇਸ਼ ਮਹਾਰਤ ਹਾਸਿਲ ਹੈ। ਇਨ੍ਹਾਂ ਦੀ ਇੰਨਵੈਸਟੀਗੇਸ਼ਨ ਸਕਿਲ ਦੀ ਅਨੇਕਾਂ ਏਜੰਸੀਆਂ ਅਤੇ ਉ¤ਚ ਅਧਿਕਾਰੀਆਂ ਦੁਆਰਾ ਪ੍ਰਸੰਸਾ ਕੀਤੀ ਗਈ ਹੈ। ਦੇਰ ਰਾਤ ਤੱਕ ਦਫਤਰ ਵਿੱਚ ਡਿਊਟੀ, ਦੇਰ ਰਾਤੀ ਨਾਕਿਆਂ ਨੂੰ ਆਪ ਚੈਕ ਕਰਨਾ ਅਤੇ ਫੋਨ ਅਤੇ ਹੋਰ ਸੰਚਾਰ ਮਾਧਿਅਮਾਂ ਦੁਆਰਾ ਸਦਾ ਜਿਲ੍ਹੇ ਦੇ ਲੋਕਾਂ ਨਾਲ ਜੁੜੇ ਰਹਿਣਾ ਇਨ੍ਹਾਂ ਦੀ ਸ਼ਖਸ਼ੀਅਤ ਦੀ ਅਹਿਮ ਗੱਲ ਹੈ। ਐਸ.ਐਸ.ਪੀ. ਸ. ਵਰਿੰਦਰ ਪਾਲ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਮੈਂ ਆਪਣੀ ਰੁਟੀਵ ਕਰਤੱਵ ਡਿਊਟੀ ਤੋ ਇਲਾਵਾ ਅਗਰ ਕਿਸੇ ਦੀ ਮੁਸੀਬਤ ਅਤੇ ਪਰੇਸ਼ਾਨੀ ਦੇ ਵਿਚ ਦੋਸਤ ਦੇ ਰੂਪ ਵਿੱਚ ਹੱਲ ਕਰ ਸਕਾਂ ਤਾਂ ਮੇਰੇ ਲਈ ਬੜੇ ਫਖਰ ਦੀ ਗੱਲ ਹੋਵੇਗੀ। ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜਿਲ੍ਹੇ ਦੇ ਅਗਾਂਹਵਧੂ ਲੋਕਾਂ ਨੂੰ ਅਪੀਲ ਕੀਤੀ ਕਿ ਰੂਪਨਗਰ ਜਿਲ੍ਹੇ ਵਿੱਚ ਪੁਲਿਸ ਵਿਵਸਥਾ ਸੁਧਾਰ ਲਈ ਆਪਣਾ ਬਣਦਾ ਸਹਿਯੋਗ ਪ੍ਰਸ਼ਾਸ਼ਨ ਨੂੰ ਪ੍ਰਦਾਨ ਕਰਨ। ਨੈਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਦੁਆਰਾ ਆਪਣੀ ਸਹਿਯੋਗ ਯੁਨਿਟ ਸਟੇਟ ਪੁਲਿਸ ਕੋਰ ਕਮੇਟੀ ਜਿਨ੍ਹਾ ਨੇ ਲੰਮੇ ਸਮੇਂ ਤੱਕ ਐਸ.ਐਸ.ਪੀ. ਸਾਹਿਬ ਦੀ ਗਤੀਵਿਧੀਆਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਸਿੰਘ ਸਾਹਿਬ ਇੱਕ ਕਰੱਤਵਨਿਸ਼ਠ ਪੁਲਿਸ ਅਧਿਕਾਰੀ ਲੋਕਾਂ ਵਿੱਚ ਨਿਸ਼ਕਾਮ ਸੇਵਾ ਅਤੇ ਸਹਿਜ ਸੁਭਾਅ ਲਈ ਬਹੁਤ ਮਸ਼ਹੂਰ ਹਨ ਅਤੇ ਅਨੇਕਾਂ ਜਿਲ੍ਹਿਆ ਦਾ ਲੰਬਾ ਪ੍ਰਸ਼ਾਸ਼ਨਿਕ ਅਨੁਭਵ ਇਨ੍ਹਾਂ ਦੀ ਪ੍ਰਤਿਸ਼ਠਾ ਤੇ ਚਾਰ ਚੰਦ ਲਗਾਂਉਦਾਂ ਹੈ। ਇਸ ਕਾਰਜਕ੍ਰਮ ਨੂੰ ਸੰਬੋਧਿਤ ਕਰਦੇ ਹੋਏ ਐਨ.ਐਸ਼.ਆਰ.ਆਈ ਦੇ ਉ¤ਤਰ ਖੇਤਰ ਦੇ ਨਿਰਦੇਸ਼ਕ ਸ਼੍ਰੀ ਕ੍ਰਿਸ਼ਨ ਮਿਗਲਾਨੀ ਨੇ ਦੱਸਿਆ ਕਿ ਸਟੇਟ ਪੁਲਿਸ ਕੋਰ ਕਮੇਟੀ ਪੰਜਾਬ ਦੇ 19 ਜਿਲ੍ਹਿਆਂ ਵਿੱਚ 288 ਪ੍ਰੋਗਰਾਮ ਸਹਿਤ ਹਿਮਾਚਲ ਪ੍ਰਦੇਸ਼, ਉਤਰਾਂਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਜਿਹੇ ਰਾਜਾ ਵਿੱਚ ਵਿਦਿਆਰਥੀ ਪੁਲਿਸ ਕਾਰਜ ਪ੍ਰਣਾਲੀ ਜਾਣਕਾਰੀ ਕੈਂਪ, ਨਸ਼ਾ ਮੁਕਤੀ ਅਭਿਆਨ, ਟ੍ਰੈਫਿਕ ਵਿਵਸਥਾ ਸੁਧਾਰ ਜਿਹੇ ਅਨੇਕਾ ਕਾਰਜ ਕੰਮਾ ਸਟੇਟ ਪੁਲਿਸ ਹੈਡਕੁਆਟਰ ਦੇ ਸਹਿਯੋਗ ਨਾਲ ਸੰਸਥਾ ਦੁਆਰਾ ਆਯੋਜਿਤ ਕਰਵਾਏ ਗਏ ਹਨ। ਸੰਸਥਾ ਵਿਸ਼ੇਸ਼ ਰੂਪ ਤੇ ਯੂਵਾ ਸ਼ਕਤੀ ਅਤੇ ਵਿਦਿਆਰਥੀ ਵਰਗ ਨੂੰ ਸਮਾਜ ਦੇ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਕਰਦੀ ਹੈ।
ਸੰਸਥਾ ਦੀ ਪੰਜਾਬ ਪੱਧਰੀ ਇਕਾਈ ਦੁਆਰਾ ਇਸ ਮੋਕੇ ਤੇ ਸ. ਵਰਿੰਦਰ ਪਾਲ ਸਿੰਘ ਐਸ.ਐਸ.ਪੀ. ਰੂਪਨਗਰ ਨੂੰ ਪੁਿਲਸ ਵਿਭਾਗ ਨੂੰ ਸਮਾਜ ਦੇ ਨਾਲ ਜੋੜਨ ਲਈ ਬੇਸ਼ਕੀਮਤੀ ਉ¤ਤਮ ਸੇਵਾ ਸੱਮਾਨ ਦੇ ਨਾਲ ਦੋਸ਼ਾਲਾ ਪਾਲ ਕੇ ਸਨਮਾਨਿਤ ਕੀਤਾ ਗਿਆ। ਇੱਥੇ ਵਿਚਾਰਯੋਗ ਹੈ ਕਿ ਇਸ ਤੋ ਪਹਿਲਾਂ ਸੰਸਥਾ ਦੁਆਰਾ ਰਿਟਾਇਰਡ ਸੀ.ਬੀ.ਆਈ. ਚੀਫ ਸ. ਜੋਗਿੰਦਰ ਸਿੰਘ, ਆਈ.ਜੀ.ਪੀ. ਐਮ. ਧਾਸ, ਸ. ਐਚ.ਐਸ. ਰੰਧਾਂਵਾ ਇੰਸਪੈਕਟਰ ਜਨਰਲ, ਡੀ.ਜੀ.ਪੀ. ਰਾਜ ਗੁਪਤਾ, ਏ.ਡੀ.ਜੀ.ਪੀ. ਨਰੇਸ਼ ਭੰਵਰਾ ਅਤੇ ਆਈ.ਜੀ. ਹੈਡ ਕੁਆਟਰ ਸ਼੍ਰੀ ਅਰਪਿਤ ਸ਼ੁਕਲਾ ਨੂੰ ਸਨਮਾਨਿਤ ਕਰ ਚੁੱਕੇ ਹਨ। ਇਸ ਮਾਨ ਪੱਤਰ ਪ੍ਰੋਗਰਾਮ ਵਿੱਚ ਚੰਗੀਗੜ੍ਹ ਲੁਧਿਆਣਾ ਜੋਨ ਦੀ ਟੀਮ ਦੇ ਆਲ ਪ੍ਰੋਜੈਕਟ ਚੇਅਰਮੈਨ ਕਪਿਲ ਗੁਪਤਾ, ਮਾਹਸਚਿਵ ਗਗਨਦੀਪ ਸਿੰਘ ਸਿੱਕਾ ਲੁਧਿਆਣਾ, ਜੁਆਇੰਟ ਸੱਕਤਰ ਸੁਖਵਿੰਦਰ ਸਿੰਘ ਅਤੇ ਰਾਜੀਵ ਮਹਿੰਦਰੂ, ਜਿਲਾ ਕਨਵੀਨਰ ਮੋਗਾ ਰਾਜ ਕੁਮਾਰ ਬਜਾਨੀਆਂ, ਪੰਕਜ ਸਿੰਗਲਾ, ਰਵੀ ਕਾਂਤ ਮਿਗਲਾਨੀ, ਸੰਦੀਪ ਸਿੰਗਲਾ, ਵਿਵੇਕ ਗਰਗ, ਪੰਕਜ ਗੁਪਤਾ, ਰਣਦੀਪ ਜੈਨ, ਕਾਰਜਕਾਰੀ ਮੈਂਬਰ ਲੁਧਿਆਣਾ, ਸੁਨੀਲ ਕੁਮਾਰ ਅਬੋਹਰ ਅਤੇ ਸ਼ਿਵਜੀ ਰਾਮ ਅਤੇ ਸੰਜੇ ਆਨੰਦ ਬਰਨਾਲਾ ਸਹਿਤ ਟੀਮ ਦੇ ਰੀਜਨਲ ਕਨਵੀਨਰ ਫਿਰੋਜਪੁਰ ਦੀ ਅਗਵਾਈ ਵਿੱਚ ਸਾਰੀਆਂ ਟੀਮਾਂ ਪਹੁੰਚੀਆਂ ਸਨ।



