Skip to content
Independent perspectives. Global stories.
BREAKING

ਜੰਗ ਹੋਈ ਤਾਂ ਭਾਰਤ ਨੂੰ ਚੁਕਾਉਣੀ ਪਏਗੀ ਭਾਰੀ ਕੀਮਤ : ਪਾਕਿ ਫੌਜ ਮੁਖੀ

Share this story

ਰਾਵਲਪਿੰਡੀ, 7 ਸਤੰਬਰ (ਪੀ. ਟੀ.)- ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਰਾਹਿਲ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਦੇ ਲਈ ਕਸ਼ਮੀਰ ਦਾ ਮਸਲਾ ਵੰਡ ਦੇ ਵੇਲੇ ਤੋਂ ਹੀ ਅਧੂਰਾ ਪਿਆ ਏਜੰਡਾ ਹੈ, ਜਿਸ ਦਾ ਹੱਲ ਕੱਢੇ ਬਿਨਾ ਖੇਤਰ ਵਿੱਚ ਸ਼ਾਂਤੀ ਆ ਹੀ ਨਹੀਂ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਦਾ ਨਾਂਅ ਲਏ ਬਿਨਾ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਲੰਬੇ ਜਾਂ ਛੋਟੇ ਯੁੱਧ ਲਈ ਦੁਸ਼ਮਣ ਨੂੰ ਅਜਿਹੀ ਕੀਮਤ ਚੁਕਾਉਣੀ ਪਵੇਗੀ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇਗਾ।ਐਤਵਾਰ ਨੂੰ ਰਾਵਲਪਿੰਡੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਜਨਰਲ ਰਾਹਿਲ ਸ਼ਰੀਫ ਨੇ ਕਿਹਾ ਕਿ ਮੈਂ ਇੱਕ ਵਾਰ ਫਿਰ ਕਹਿੰਦਾ ਹਾਂ ਕਿ ਸਾਡੀ ਫੌਜ ਕਿਸੇ ਵੀ ਤਰ੍ਹਾਂ ਦੇ ਯੁੱਧ ਨਾਲ ਨਿਪਟਣ ਲਈ ਤਿਆਰ ਹੈ। ਜਨਰਲ ਸ਼ਰੀਫ ਦੇ ਇਸ ਬਿਆਨ ਨੂੰ ਭਾਰਤੀ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਵੱਲੋਂ ਪਿਛਲੇ ਹਫਤੇ ਕੀਤੀ ਗਈ ਉਸ ਟਿੱਪਣੀ ਦਾ ਜਵਾਬ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਫੌਜ ਨੂੰ ਭਵਿੱਖ ਵਿੱਚ ਛੋਟੇ-ਛੋਟੇ ਯੁੱਧਾਂ ਲਈ ਤਿਆਰ ਰਹਿਣ ਲਈ ਕਿਹਾ ਸੀ।

WRITTEN BY