ਮਾਨਸਾ, 05 ਸਤੰਬਰ (ਅਨੂਪ ਸਿੰਘ ਖਾਲਸਾ)-ਬਾਲ ਭਵਨ ਮਾਨਸਾ ਵਿਖੇ ਸ਼ਹੀਦ ਕਿਰਨਜੀਤ ਕੌਰ ਈ. ਜੀ. ਐਸ. /ਏ. ਆਈ. ਈ./ਐਸ. ਟੀ. ਆਰ. ਅਧਿਆਪਕਾਂ ਨੇ ‘ਅਧਿਆਪਕ ਦਿਵਸ’ ਤੇ ਕਾਲੀਆਂ ਝੰਡੀਆਂ ਲੈ ਕੇ ਬਾਲ ਭਵਨ ਤੋਂ ਲੈ ਕੇ ਮਾਰਚ ਕਰਦੇ ਹੋਏ ਨਾਅਰੇ ਲਾਉਂਦੇ ਹੋਏ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਤੱਕ ਰੋਸ ਮਾਰਚ ਕੀਤਾ ਅਤੇ ਚੌਂਕ ਵਿੱਚ ਬੈਠ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਆਗੂ ਸੁਖਚੈਨ ਸਿੰਘ ਗੁਰਨੇ ਨੇ ਕਿਹਾ ਕਿ ਅੱਜ ‘ਅਧਿਆਪਕ ਦਿਵਸ’ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਪਿਛਲੇ 12 ਸਾਲਾਂ ਤੋਂ ਭਾਵ 2003 ਤੋਂ ਲੈ ਕੇ ਅੱਜ ਤੱਕ ਬਹੁਤ ਘੱਟ ਤਨਖਾਹ ’ਤੇ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤੂ ਅਜੇ ਤੱਕ ਕੋਈ ਵੀ ਪੈਨਲ ਮੀਟਿੰਗ ਦੇ ਕੇ ਕੋਈ ਵੀ ਸਾਰਥਿਕ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਦੂਸਰੇ ਅਧਿਆਪਕਾਂ ਵਾਂਗ ਸਕੂਲਾਂ ਵਿੱਚ ਕਲਾਸਾਂ ਦੇ ਕੇ ਰੈਸਨੇਲਾਈਜੇਸ਼ਨ ਅਧੀਨ ਲਿਆ ਕੇ ਟੀਚਿੰਗ ਪ੍ਰਣਾਲੀ ਵਿੱਚ ਜਿੰਮੇਵਾਰ ਬਣਾਇਆ ਜਾਵੇ ਅਤੇ ਬੇਸਿਕ ਪੇ ਸਕੇਲ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ 12 ਸਤੰਬਰ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਐਸ. ਐਚ. ਓ. ਸਿਟੀ-2 ਨੇ ਠੀਕਰੀਵਾਲਾ ਚੌਂਕ ਵਿਖੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਮੱਖਣ ਸਿੰਘ ਮੱਲ ਸਿੰਘ ਵਾਲਾ, ਬਾਬਰ ਸਿੰਘ, ਯਾਦਵਿੰਦਰ ਸਿੰਘ ਫਰਮਾਹੀ, ਮਲਕੀਤ ਰਾਮ, ਗੁਰਪ੍ਰੀਤ ਦੁੱਲੋਵਾਲ, ਲਖਵਿੰਦਰ ਕੌਰ, ਸੁਖਪਾਲ ਕੌਰ, ਸ਼ਿਵਾਲਿਕਾ ਰਾਣੀ, ਵੀਰਪਾਲ ਮੰਘਾਣੀਆ, ਵੀਰਇੰਦਰ ਕੌਰ, ਪ੍ਰਗਟ ਸਿੰਘ, ਸੁਖਜਿੰਦਰ ਕੌਰ ਉ¤ਭਾ, ਲੈਕਚਰਾਰ ਯੂਨੀਅਨ ਦੇ ਆਗੂ, ਸੁਭਾਸ਼ ਨਾਗਪਾਲ, ਵਿਜੇ ਕੁਮਾਰ ਬੁਢਲਾਡਾ, ਈ. ਟੀ. ਟੀ. ਯੂਨੀਅਨ ਵੱਲੋਂ ਖੁਸ਼ਵਿੰਦਰ ਸਿੰਘ ਬਰਾੜ, ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਆਦਿ ਆਗੂਆਂ ਨੇ ਸੰਬੋਧਨ ਕੀਤਾ।



