Skip to content
Independent perspectives. Global stories.
BREAKING

ਸਰ੍ਹੋਂ ਦੀ ਖਲ ਵਿਚ ਲੋਹੇ ਦੇ ਬਰੀਕ ਟੁਕੜੇ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ

Share this story

ਬੁਢਲਾਡਾ, 5 ਅਗਸਤ (ਅਮਿਤ ਅਮਨ)- ਇਥੋਂ ਨੇੜਲੇ ਪਿੰਡ ਦੋਦੜਾ ਵਿਖੇ ਪਸ਼ੂਅ    ਾਂ ਨੂੰ ਪਾਉਣ ਵਾਲੀ ਸਰ੍ਹੋਂ ਦੀ ਖਲ ਵਿਚ ਲੋਹੇ ਦੇ ਬਰੀਕ ਟੁਕੜੇ ਮਿਲਣ ਕਾਰਨ ਪਸ਼ੂਆਂ ਦੇ ਬਿਮਾਰ ਹੋਣ ਦਾ ਇੰਕਸ਼ਾਫ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਦੜਾਂ ਦੇ ਪੀੜਤ ਕਿਸਾਨ ਮੇਵਾ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੁਢਲਾਡਾ ਦੀ ਇਕ ਫਰਮ ਤੋਂ ਆਪਣੇ ਪਸੂਆਂ ਲਈ ਸਰ੍ਹੋਂ ਦੀ ਖਲ ਖਰੀਦੀ। ਜਿਸ ਨੂੰ ਵਰਤਨ ਸਮੇਂ ਉਨ੍ਹਾਂ ਦੇ ਪਸ਼ੂ ਬਿਮਾਰ ਹੋਣ ਲੱਗੇ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦਾ ਇਲਾਜ ਕਰਵਾਊਣ ਉਪਰੰਤ ਜਦੋਂ ਪਸ਼ੂ ਠੀਕ ਨਾ ਹੋਏ ਤਾਂ ਉਨ੍ਹਾਂ ਵੱਲੋਂ ਬਰੀਕੀ ਨਾਲ ਜਾਂਚ ਕਰਨ ਤੇ ਪਤਾ ਲੱਗਿਆ ਕਿ ਖੱਲ ਵਿਚ ਲੋਹੇ ਦੇ ਕਣ ਹੋਣ ਦਾ ਸ਼ੱਕ ਪਾਇਆ ਗਿਆ। ਜਦੋਂ ਚੁੰਬਕ ਲਗਾ ਕੇ ਦੇਖਿਆ ਤਾਂ ਖਲ ਵਿੱਚ ਪਏ ਕੁਝ ਲੋਹੇ ਦੇ ਟੁਕੜੇ ਚੁੰਬਕ ਨਾਲ ਚਿਪਕ ਗਏ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਦੱਸਆਿ ਕਿ ਜਦੋਂ ਇਸ ਖਲ ਬਾਰੇ ਸਬੰਧਤ ਦੁਕਾਨਦਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਖਲ ਅਹਿਮਦਗੜ੍ਹ ਸਥਿਤ ਇਕ ਫੈਕਟਰੀ ਤੋਂ ਖਰੀਦੀ ਹੈ ਅਤੇ ਖਲ ਵਿਚ ਲੋਹੇ ਦੇ ਕਣਾਂ ਬਾਰੇ ਉਹੀ ਚੰਗੀ ਤਰ੍ਹਾਂ ਦੱਸ ਸਕਦੇ ਹਨ। ਪੀੜਤ ਕਿਸਾਨਾਂ ਦੱਸਿਆ ਕਿ ਇਸ ਪੂਰੇ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦੇ ਕੇ ਜਾਂਚ ਕਰਨ ਲਈ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਸਮੂਹ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮਾਮਲੇ ਸਬੰਧੀ ਜਦੋਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ ਅਤੇ ਜਲਦ ਹੀ ਇਸ ਦੀ ਉਚ ਪਧਰੀ ਜਾਂਚ ਕਰਵਾ ਕੇ ਪਾਏ ਗਏ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

WRITTEN BY