Skip to content
Independent perspectives. Global stories.
BREAKING

ਪੈਸੇ ਦੁਗਣੇ ਕਰਨ ਵਾਲੀ ਕੰਪਨੀ ਦਾ ਪਰਦਾਫਾਸ਼

Share this story

ਅੰਮ੍ਰਿਤਸਰ, 3 ਸਤੰਬਰ (ਸੁਨੀਲ ਗੁਪਤਾ) – ਅੱਜ ਤਰਨ ਤਾਰਨ ਰੋਡ ’ਤੇ ਪੈਂਦੇ ਇਲਾਕਾ ਨਾਮਧਾਰੀ ਕੰਡੇ ਦੇ ਨਜ਼ਦੀਕ ‘ਕਰਾਊਨ’ ਕੰਪਨੀ ਦੇ ਦਫਤਰ ਵਿੱਚ ਬਰਨਾਲਾ ਤੋਂ ਆਈ ਪੁਲਿਸ ਨੇ ਕਰਾਊਨ ਕੰਪਨੀ ਦੇ ਐਮ.ਡੀ. ਜਗਜੀਤ ਸਿੰਘ ਨੂੰ ਅਰਬਾਂ-ਖਰਬਾਂ ਰੁਪਏ ਦੇ ਘਪਲੇ ਵਿੱਚ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਰਨਾਲਾ ਦੇ ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਰਨਾਲਾ ਵਾਸੀ ਗੁਰਚਰਨ ਸਿੰਘ ਨੇ ਆਪਣੀ ਜ਼ਮੀਨ ਨੂੰ ਵੇਚ ਕੇ 40 ਲੱਖ ਰੁਪਿਆਂ ਵਿੱਚ ਕੰਪਨੀ ਵਿੱਚ ਲਗਾਇਆਂ ਸੀ ਤੇ ਬਾਅਦ ਵਿੱਚ ਕੰਪਨੀ ਨੇ ਉਸਨੂੰ ਕਿਹਾ ਸੀ ਕਿ ਅਸੀ ਤਹਾਨੂੰ ਪੈਸੇ ਦੁਗਣੇ ਕਰਕੇ ਦਿਆਂਗੇ। ਕਈ ਦਿਨ ਬੀਤ ਜਾਣ ਤੇ ਜਦੋਂ ਗੁਰਚਰਨ ਸਿੰਘ ਨੂੰ ਪੈਸੇ ਵਾਪਿਸ ਨਹੀ ਮਿਲੇ ਤਾਂ ਉਨ੍ਹਾਂ ਨੇ ਪੁਲਿਸ ਥਾਣਾ (ਸਹਿਣਾ) ਬਰਨਾਲਾ ਵਿਖੇ ਜਗਜੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਿਸਦੇ ਚੱਲਦਿਆਂ ਬਰਨਾਲਾ ਪੁਲਿਸ ਦੇ ਐਸ.ਐਚ.ਓ. ਕੁਲਦੀਪ ਸਿੰਘ ਨੇਜਗਜੀਤ ਸਿੰਘ ਐਮ.ਡੀ. ਤੇ ਸੱਤ ਹੋਰ ਜਾਣਿਆ ਉ¤ਪਰ ਮਿਤੀ 01-09-2015 ਨੂੰ ਧਾਰਾ 420,406, 3/4/5 ਚਿਟ ਫੰਡ, ਮਨੀ ਕਨੈਕਸ਼ਨ ਦੇ ਖਿਲਾਫ 467,468,47 (ਆਈ.ਪੀ.ਸੀ ਧਾਰਾ ਕਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਕੰਪਨੀ ਨਾਲ ਕੁੱਝ ਇਲੈਕਟਰੋਨਿਕ ਤੇ ਪ੍ਰਿੰਟ ਮੀਡੀਆ ਵੀ ਸੰਬੰਧ ਰੱਖਦੇ ਸਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸਾਂਝੀ ਖਬਰ, ਸਮਾਲ ਸਕਰੀਨ, ਕਰਾਉਨ ਫੈਮਿਲੀ ਕੇਅਰ, ਪੰਜਾਬੀ ਸਕਰੀਨ, ਕਰਾਉਣ ਨਿਊਜ, ਬੀ.ਬੀ.ਐਨ 24 ਨਿਊਜ, ਨਗਰ ਬਾਣੀ, ਹਿੰਦੀ ਸਪਤਾਹਿਕ ਸ਼ਾਮਿਲ ਹਨ। ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਤਾਂ ਕਰੋੜਾਂ ਰੁਪਏ ਤੱਕ ਗੱਲ ਪਹੁੰਚੀ ਹੈ ਪਰੰਤੂ ਛਾਣਬੀਣ ਦੋਰਾਨ ਇਸ ਕਰਾਉਨ ਕੰਪਨੀ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਵਿੱਚ ਆਪਣਾ ਦਫਤਰ ਖੋਲਿਆ ਹੈ ਹਾਲੇ ਤਾਂ ਬਰਨਾਲਾ ਵਾਸੀਆਂ ਦੇ 200 ਤੋਂ ਲੈ ਕੇ 300 ਕਰੋੜ ਰੁਪਏ ਇਸ ਕੰਪਨੀ ਵਿੱਚ ਜਮ੍ਹਾਂ ਹਨ। ਬਾਕੀ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਪਤਾ ਨਹੀ ਕਿੰਨੇ ਕੁ ਪੈਸੇ ਇਸ ਕੰਪਨੀ ਨੇ ਲੋਕਾਂ ਤੋਂ ਦੁਗਣੇ ਕਰਨ ਕਰਨ ਦਾ ਝਾਂਸਾ ਦੇ ਕੇ ਠੱਗੇ ਹੋਣਗੇ। ਇਹ ਕਰਾਉਨ ਕੰਪਨੀ ਇਲੈਕਟਰੋਨਿਕਸ ਤੇ ਪ੍ਰਿੰਟ ਮੀਡੀਆ ਨਾਲ ਵੀ ਸੰਬੰਧ ਰੱਖਦੀ ਸੀ।

WRITTEN BY