ਰੂਪਨਗਰ, 3 ਸਤੰਬਰ (ਅਰਵਿੰਦਰ ਭਾਰਦਵਾਜ)- ਆਈ.ਆਈ.ਟੀ. ਰੋਪੜ ਨੂੰ ਵਿਸ਼ਵ ਪੱਧਰੀ ਸੰਸਥਾ ਬਣਾਇਆ ਜਾਵੇਗਾਇਹ ਜਾਣਕਾਰੀ ਪ੍ਰੋਫੈਸਰ ਸਰਿਤ ਕੇ.ਦਾਸ ਡਾਇਰੈਕਟਰ ਆਈ.ਆਈ.ਟੀ. ਰੋਪੜ ਨੇ ਅੱਜ ਇੱਥੇ ਆਈ.ਆਈ.ਟੀ.ਦੇ ਕਾਨਫਰੰਸ ਹਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਇਹ ਵੀ ਦਸਿਆ ਕਿ ਆਈ.ਆਈ.ਟੀ.ਰੋਪੜ ਕੈਂਪਸ ਦੀ ਉਸਾਰੀ ਦਾ ਕੰਮ ਜਨਵਰੀ 2017 ਵਿਚ ਮੁਕੰਮਲ ਕਰਨ ਉਪਰੰਤ ਇਹ ਆਈ.ਆਈ.ਟੀ. ਨਵਂੇਂ ਕੈਂਪਸ ਵਿਚ ਸ਼ਿਫਟ ਹੋ ਜਾਵੇਗੀਅਤੇ ਅਗਲੇ ਅਕਾਦਮਿਕ ਸੈਸ਼ਨ ਤੋਂ ਇੱਥੇ ਸਿਵਲ ਇੰਜੀਨੀਅਰ ਦਾ ਕੋਰਸ ਵੀ ਸ਼ੂਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋਫੈਸਰ ਹਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਮੋਜੂਦ ਸਨ। ਉਨ੍ਹਾ ਦਸਿਆ ਕਿ ਰਾਜ ਸਰਕਾਰ ਵਲੌਂ ਆਈ.ਆਈ.ਟੀ. ਦੇ ਆਪਣੇ ਕੈਂਪਸ ਦੀ ਉਸਾਰੀ ਲਈ 501 ਏਕੜ ਬੇਹਤਰੀਨ ਜਗਾਹ ਮੁਹੱਈਆ ਕਰਵਾਈ ਗਈ ਹੈ ਅਤੇ ਮੋਜੂਦਾ ਕੈਂਪਸ ਵੀ ਭਾਵੇ ਛੋਟਾ ਹੈ ਪਰ ਬਹੁਤ
ਵਧੀਆ ਹੈ । ਜੇਕਰ ਹੋਰ ਆਈ.ਆਈ.ਟੀ.ਵੱਲ ਵੇਖਿਆ ਜਾਵੇ ਤਾਂ ਇਹ ਉਨ੍ਹਾਂ ਸਾਰੀਆਂ ਨਾਲੋ ਬਹੁਤ ਵਧੀਆ ਥਾਂ ਤੇ ਬਣਾਈ ਜਾ ਰਹੀ ਹੈ। । ਉਨ੍ਹਾਂ ਕਿਹਾ ਕਿ ਨਵੇਂ ਉਸਾਰੇ ਗਏ ਹਵਾਈ ਅੱਡੇ ਦੇ ਚਾਲੂ ਹੋ ਜਾਣ ਨਾਲ ਇਹ ਚੰਡੀਗੜ ਦੇ ਹੋਰ ਨੇੜੇ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਆਈ.ਆਈ.ਟੀ. ਦੀ ਨਵੀਂ ਉਸਾਰੀ ਅਧੀਨ ਇਮਾਰਤ ਦਾ ਕੰਮ ਜੰਗੀ ਪੱਧਰ ਤੇ ਕਰਾਉਂਦੇ ਹੋਏ ਦਸੰਬਰ 2016 / ਜਨਵਰੀ 2017 ਤੱਕ ਮੁਕੰਮਲ ਕਰ ਲਿਆ ਜਾਵੇਗਾ ਭਾਵੇ ਪਹਿਲਾ ਇਸ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਈ 2017 ਤੱਕ ਰਖਿੱਆ ਗਿਆ ਹੈ।ਉਨ੍ਹਾਂ ਇਹ ਵੀ ਦਸਿਆ ਕਿ ਹੁਣ ਇਸ ਆਈ.ਆਈ.ਟੀ ਦਿੱਲੀ ਦੇ ਅਧੀਨ ਕੰਮ ਕਰ ਰਹੀ ਹੈ ਪ੍ਰੰਤੂ ਆਉਣ ਵਾਲੇ ਸਮੇ ਵਿਚ ਇਸ ਸੰਸਥਾਂ ਦੇ ਆਪਣੇ ਕਾਇਦੇ ਕਾਨੂੰਨ ਬਣਾ ਲਏ ਜਾਣਗੇ।ਉਨ੍ਹਾਂ ਦਸਿਆ ਕਿ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਦੀ 100 ਫੀ ਸਦੀ ਪਲੇਸਮੈਂਟ ਹੋ ਰਹੀ ਹੈ ਜਦ ਕਿ ਮਕੈਨੀਕਲ ਅਤੇ ਇਲੈਕਟਰੀਕਲ ਇੰਜੀਨਿਅਰ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਕੁਝ ਘੱਟ ਹੇ ਜਿਸ ਲਈ ਇੱਕ ਸੈਂਟਰ ਬਣਾਇਆ ਜਾ ਰਿਹਾ ਹੈ ਜਿੱਥੇ ਕਿ ਬਚਿੱਆਂ ਨੂੰ ਰੋਜਗਾਰ ਪ੍ਰਾਪਤ ਕਰਨ ਲਈ ਪਹਿਲੇ ਸਾਲ ਤੌਂ ਤਿਆਰ ਕੀਤਾ ਜਾਵੇਗਾ।ਤਾਂ ਜ਼ੋ ਉਹ ਪਲੇਸਮੈਂਟ ਦੇ ਯੋਗ ਬਣ ਸਕਣ।
ਉਨ੍ਹਾਂ ਦਸਿਆ ਕਿ ਖੇਤਰੀ ਲੋੜਾਂ ਖਾਸ ਕਰਕੇ ਖੇਤੀ ਬਾੜੀ ਨੂੰ ਮੁੱਖ ਰੱਖਦੇ ਹੋਏ ਇਸ ਆਈ.ਆਈ.ਟੀ. ਵਿਚ ਸਿਵਲ ਇੰਜੀਨਿੰਰਗ ਵੀ ਸ਼ੂਰੂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਲਾਈ.ਆਈ.ਟੀ. ਵਲੌਂ ਖੇਤਰ ਦੇ ਦੋ ਇੰਜੀਰਿੰਗ ਕਾਲਜਾਂ ਨੂੰ ਅਪਨਾਇਆ ਜਾਵੇਗਾ ਤਾਂ ਜ਼ੋ ਉਨ੍ਹਾਂ ਕਾਲਜਾ ਵਿਚ ਸਿਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ।ਕਿਉਕਿ ਇੰਨਾ ਕਾਲਜਾਂ ਵਿਚ ਜਿਆਦਾ ਵਧੀਆ ਬੁਨਿਆਦੀ ਢਾਂਚਾਂ ਉਪਲਬੱਧ ਨਹੀ ਹੁੰਦਾਂ ਜੋ ਕਿ ਆਈ.ਆਈ.ਟੀ. ਵਿਚ ਉਪਲਬੱਧ ਹੈ। ਉਨ੍ਹਾਂ ਇਹ ਵੀ ਦਸਿਆ ਕਿ ਖੇਤਰ ਵਿਚ ਵੱਧ ਰਹੇ ਕੈਂਸਰ ਦੇ ਮਰੀਜਾਂ ਨੂੰ ਧਿਆਨ ਵਿਚ ਰਖੱਦੇ ਹੋਏ ਪੀ.ਜੀ.ਆਈ.ਚੰਡੀਗੜ ਤੇ ਆਈ.ਆਈ.ਟੀ. ਮੰਡੀ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਜਾਵੇਗਾ ਜੋ ਕਿ ਕੈਂਸਰ ਆਦਿ ਬਿਮਾਰੀਆਂ ਦਾ ਪਤਾ ਲਗਾਉਣ ਲਈ ਅਤੀ ਅੁਾਧੁਨਿਕ ਮਸ਼ੀਨਾ ਤਿਆਰ ਕਰਨ ਲਈ ਖੋਜ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਵਿਦੇਸ਼ਾ ਵਿਚ ਵਸੇ ਪ੍ਰਵਾਸੀ ਭਾਰਤੀਆਂ ਖਾਸ ਕਰ ਪ੍ਰਵਾਸੀ ਪੰਜਾਬੀਆਂ ਨੂੰ ਇਸ ਸੰਸਥਾਂ ਦੇ ਸਹਿਯੋਗ ਲਈ ਸੱਦਾ ਦਿੱਤਾ ਜਾਵੇਗਾ ਤਾਂ ਜੋਉਹ ਇਸ ਸੰਸਥਾ ਦੀ ਵਿੱਤੀ ਅਤੇ ਹੋਰ ਮਦਦ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਂਆਂ ਖੋਜਾਂ ਲਈ ਉਤਸ਼ਾਹਿਤ ਕਰਨ ਲਈ ਇਸ ਸੰਸਥਾਂ ਵਿਚ ਖੋਜ ਕੇਂਦਰ ਦੀ ਸਥਾਪਨਾਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਈ.ਆਈ.ਟੀ. ਰੋਪੜ ਵਿਚ ਰੈਗਿੰਗ ਅਤੇ ਯੋਨ ਸ਼ੋਸਣ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ ਨਹੀ ਕੀਤਾ ਜਾਵੇਗਾ।



