ਨਵੀਂ ਦਿੱਲੀ, 2 ਸਤੰਬਰ (ਪੀ. ਟੀ. ਲਾਇਵ)- ਅੱਜ ਦੇਸ਼ ਭਰ ਵਿੱਚ ਲੇਬਰ ਕਾਨੂੰਨਾਂ ਵਿੱਚ ਬਦਲਾਅ ਦੇ ਵਿਰੁੱਧ 10 ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ 15 ਕਰੋੜ ਤੋਂ ਵਧ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ। ਬੰਦ ਦੌਰਾਨ ਪੱਛਮੀ ਬੰਗਾਲ ਅਤੇ ਕੇਰਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜਤਾਲ ਦਾ ਅਸਰ ਰਿਹਾ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਰਿਹਾ। ਬੰਦ ਦੌਰਾਨ ਰੇਲ ਸੇਵਾਵਾਂ ਉ¤ਪਰ ਜ਼ਿਆਦਾ ਅਸਰ ਪਿਆ। ਬਹੁਤ ਸਾਰੀਆਂ ਥਾਵਾਂ ਉ¤ਤੇ ਸੜਕੀ ਆਵਾਜਾਈ ਨੂੰ ਵਿਖਾਵਾਕਾਰੀਆਂ ਵੱਲੋਂ ਠੱਪ ਕੀਤਾ ਗਿਆ। ਪੱਛਮੀ ਬੰਗਾਲ ਵਿੱਚ ਕਈ ਜਗ੍ਹਾ ’ਤੇ ਹੜਤਾਲ ਸਮਰਥਕਾਂ ਅਤੇ ਪੁਲਿਸ ਦਰਮਿਆਨ ਜ਼ਬਰਦਸਤ ਝੜਪਾਂ ਹੋਈਆਂ। ਮੁਰਸ਼ਦਾਬਾਦ ਵਿੱਚ ਸੀਪੀਆਈ (ਐ¤ਮ) ਅਤੇ ਤ੍ਰਿਣਮੂਲ ਸਮਰਥਕ ਆਪਸ ਵਿੱਚ ਹੀ ਭਿੜ ਗਏ। ਦੋਨਾਂ ਪਾਸਿਓਂ ਲਾਠੀਆਂ ਦੀ ਜੰਮ ਕੇ ਵਰਤੋਂ ਕੀਤੀ ਗਈ।ਦਿੱਲੀ ਵਿੱਚ ਅੱਜ ਆਟੋ ਅਤੇ ਟੈਕਸੀ ਚਾਲਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਉ¤ਤੇ ਆਟੋ ਅਤੇ ਟੈਕਸੀ ਦੀ ਉਡੀਕ ਵਿੱਚ ਲੋਕ ਖੜ੍ਹੇ ਰਹੇ। ਦਿੱਲੀ ਵਿੱਚ 85 ਹਜ਼ਾਰ ਆਟੋ ਰਿਕਸ਼ਾ ਅਤੇ 1ਹਜ਼ਾਰ ਕਾਲੀਆਂ-ਪੀਲੀਆਂ ਟੈਕਸੀਆਂ ਨਹੀਂ ਚੱਲੀਆਂ। ਇਸ ਕਾਰਨ ਰੋਜ਼ਾਨਾ ਡਿਊਟੀ ਉ¤ਪਰ ਜਾਣ ਵਾਲੇ ਮੁਲਾਜ਼ਮਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਬੰਦ ਦਾ ਭਾਰੀ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਮੁਲਾਜ਼ਮ ਯੂਨੀਅਨਾਂ ਨੇ ਵਿਖਾਵਾ ਕਰਦੇ ਹੋਏ ਸੜਕੀ ਆਵਾਜਾਈ ਠੱਪ ਕੀਤੀ। ਕਈ ਸ਼ਹਿਰਾਂ ਵਿੱਚ ਰੇਲਾਂ ਵੀ ਰੋਕੀਆਂ ਗਈਆਂ। ਕਾਨਪੁਰ ਵਿੱਚ ਵੀ ਹੜ੍ਹਤਾਲ ਦਾ ਅਸਰ ਦਿਖਾਈ ਦਿੱਤਾ। ਇੱਥੇ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਰਨਾਟਕ ਵਿੱਚ ਤਾਮਿਲਨਾਡੂ ਜਾਣ ਵਾਲੀਆਂ ਵਾਲਵੋ ਬੱਸਾਂ ਉ¤ਪਰ ਪਥਰਾਅ ਵੀ ਕੀਤਾ ਗਿਆ। ਹੜਤਾਲ ਦੌਰਾਨ ਸਕੂਲ ਅਤੇ ਆਟੋ ਬੰਦ ਰਹੇ। ਤੇਲੰਗਾਨਾ ਵਿੱਚ ਵੀ ਹੜਤਾਲ ਕਾਰਨ ਬੱਸਾਂ ਡੀਪੂਆਂ ’ਤੇ ਖੜ੍ਹੀਆਂ ਰਹੀਆਂ। ਬੱਸ ਯੂਨੀਅਨ ਦੇ ਮੁਤਾਬਿਕ ਲੱਗਭਗ 16 ਹਜ਼ਾਰ ਬੱਸਾਂ ਨਹੀਂ ਚੱਲੀਆਂ। ਆਂਧਰਾ ਪ੍ਰਦੇਸ਼ ਵਿੱਚ 12 ਹਜ਼ਾਰ ਬੱਸਾਂ ਬੰਦ ਰਹੀਆਂ। ਜ਼ਿਕਰਯੋਗ ਹੈ ਕਿ ਟ੍ਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਮੰਤਰੀ ਸਮੂਹ ਦੀ ਮੀਟਿੰਗ ਬੇਨਤੀਜਾ ਰਹਿਣ ਮਗਰੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ। ਇਨ੍ਹਾਂ 10 ਟ੍ਰੇਡ ਯੂਨੀਆਨਾਂ ਦਾ ਦਾਅਵਾ ਹੈ ਕਿ ਦੇਸ਼ ਭਰ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਉਨ੍ਹਾਂ ਦੇ 15 ਕਰੋੜ ਮੈਂਬਰ ਹਨ, ਜਿਨ੍ਹਾਂ ਵਿੱਚ ਬੈਂਕ ਅਤੇ ਬੀਮਾ ਖੇਤਰ ਦੇ ਮੁਲਾਜ਼ਮ ਵੀ ਸ਼ਾਮਿਲ ਹਨ। ਏਨੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਕਾਰਨ ਜ਼ਰੂਰੀ ਸੇਵਾਵਾਂ ਉ¤ਪਰ ਅਸਰ ਪੈਣਾ ਲਾਜ਼ਮੀ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਹਿਮਾਇਤੀ ਟ੍ਰੇਡ ਯੂਨੀਅਨ ਇਸ ਹੜਤਾਲ ਵਿੱਚ ਸ਼ਾਮਿਲ ਨਹੀਂ ਹੋਈ। ਇਸ ਤੋਂ ਪਹਿਲਾਂ ਲੇਬਰ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਸੀ ਕਿ ਮੈਨੂੰ ਨਹੀਂ ਲਗਦਾ ਕਿ ਹੜਤਾਲ ਕਾਰਨ ਜ਼ਰੂਰੀ ਸੇਵਾਵਾਂ ਉ¤ਪਰ ਅਸਰ ਪਵੇਗਾ। ਮੈਂ ਵਰਕਰਾਂ ਅਤੇ ਦੇਸ਼ ਹਿੱਤ ਵਿੱਚ ਹੜਤਾਲ ਵਾਪਿਸ ਲੈਣ ਦੀ ਅਪੀਲ ਕਰਦਾ ਹਾਂ, ਪਰ ਉਨ੍ਹਾਂ ਦੀ ਅਪੀਲ ਦਾ ਯੂਨੀਅਨਾਂ ਉ¤ਪਰ ਕੋਈ ਅਸਰ ਨਹੀਂ ਹੋਇਆ। ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਲੇਬਰ ਲਾਅ ਵਿੱਚ ਪ੍ਰਸਤਾਵਿਤ ਵਰਕਰ ਵਿਰੋਧੀ ਸੋਧ ਨੂੰ ਰੱਦ ਕਰਨਾ ਅਤੇ ਜਨਤਕ ਖੇਤਰ ਦੀਆਂ ਇਕਾਈਆਂ ਵਿੱਚ ਵਿਨਿਵੇਸ਼ ਅਤੇ ਨਿਜੀਕਰਨ ਨੂੰ ਰੋਕਣਾ ਸ਼ਾਮਿਲ ਹੈ।



