Skip to content
Independent perspectives. Global stories.
BREAKING

ਫਰੈਂਕਫਰਟ ’ਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ’ਚ ਸਮਾਗਮ

Share this story

ਫਰੈਂਕਫਰਟ/ਜਰਮਨੀ, 2 ਸਤੰਬਰ (ਪੱਤਰ ਪ੍ਰੇਰਕ)- ਆਪਣੀ ਜਾਨ ਨਿਛਾਵਰ ਕਰਕੇ ਪੰਜਾਬ ਚ ਸਰਕਾਰੀ ਅੱਤਵਾਦ ਦੀਆਂ ਜੜ੍ਹਾਂ ਪੁੱੜਟਣ ਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘ ਵਾਲਾ ਦੇ 20ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਪੰਥ ਦਰਦੀ ਭਾਈ ਹਰਜੋਤ ਸਿੰਘ, ਸਮੁਚੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਭਾਈ ਅਮਰੀਕ ਸਿੰਘ ਕਠਿਆਲੀ ਤੇ ਭਾਈ ਸੰਦੀਪ ਸਿੰਘ ਖਾਲੜਾ ਦੇ ਕੀਰਤਨੀ ਜੱਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਕਠਿਆਲੀ ਨੇ ਕਿਹਾ ਸ਼ਹੀਦ  ਭਾਈ ਦਿਲਾਵਰ ਸਿੰਘ  ਨੇ ਪੰਜਾਬ ਚ ਹੋ ਰਹੇ ਜ਼ੁਲਮ ਨੂੰ ਅੱਖੀ ਵੇਖ ਬ੍ਰਦਾਸ਼ਤ ਨਾ ਕੀਤਾ। ਭਾਈ ਹੀਰਾ ਸਿੰਘ ਮੱਤੇਵਾਲ ਨੇ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ!ਭਾਈ ਹਰਜੋਤ

ਸਿੰਘ ਨੇ ਖੋਜ ਭਰਪੂਰ ਵਿਚਾਰ ਪ੍ਰਗਟ ਕਰਦਿਆਂ  ਸ਼ਹੀਦ ਦਿਲਾਵਰ ਸਿੰਘ  ਦੀ ਸ਼ਹਾਦਤ ਦੇ ਕਾਰਨਾਂ, ਪੰਜਾਬ ਚ ਫੈਲੇ ਨਸ਼ਿਆਂ, ਕੈਂਸਰ, ਏਡਜ਼ ਤੇ ਹਾਦਸਿਆਂ ਚ ਹੋ ਰਹੀਆਂ ਮੌਤਾਂ ਨੂੰ ਪੁਖਤਾ ਅੰਕੜਿਆਂ ਦੇ ਅਧਾਰ ’ਤੇ ਪੇਸ਼ ਕਰਦਿਆਂ ਸੰਗਤਾਂ ਨੂੰ ਪੰਜਾਬ ਬਚਾਉਣ ਦਾ ਸੱਦਾ ਦਿੱਤਾ! ਪੰਥਕ ਜਥੇਬੰਦੀਆਂ ਵੱਲੋਂ ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਮੀਤ ਪ੍ਰਧਾਨਂ ਭਾਈ ਗੁਰਦਿਆਲ ਸਿੰਘ ਲਾਲੀ ਨੇ ਕਿਹਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਜ਼ੁਲਮ ਦਾ ਅੰਤ ਕਰਨ ਲਈ ਆਪਣੀ ਸ਼ਹਾਦਤ ਦਿੱਤੀ! ਉਨ੍ਹਾਂ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਣੇ ਵੱਲੋਂ ਸ਼ਹੀਦਾਂ ਦੀਆਂ ਬਰਸੀਆਂ ਮਨਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਬਾਰੇ ਵੀ ਰੌਸ਼ਨੀ ਪਾਈ। ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ  ਬਲਕਾਰ ਸਿੰਘ ਬਰਿਆਰ ਨੇ ਕਿਹਾ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੇ ਸਿੱਖ ਪੰਥ ਨੂੰ ਮਾਨ ਹੈ। ਮੌਜੂਦਾ ਕਮੇਟੀ ਦੇ ਉਪ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਨੇ ਭਰਪੂਰ ਸ਼ਰਧਾਂਜਲੀ  ਭੇਟ ਕਰਦਿਆਂ ਕਿਹਾ ਸ਼ਹੀਦ ਕੰਮ ਦਾ ਸਰਮਾਇਆ ਹੁੰਦੇ ਹਨ।

WRITTEN BY