ਨਵੀਂ ਦਿ¤ਲੀ, 1 ਸਤੰਬਰ (ਪੀ. ਟੀ.)- ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਭਾਰਤੀ ਮੁਸਲਮਾਨਾਂ ਦੇ ਸਾਹਮਣੇ ਆ ਰਹੀਆਂ ਮੁ¤ਖ ਸਮ¤ਸਿਆਵਾਂ ’ਚ ਪਹਿਚਾਣ, ਸੁਰ¤ਖਿਆ, ਸਿ¤ਖਿਆ ਤੇ ਫੈਸਲੇ ਲੈਣ ਦੀ ਨਿਰਪ¤ਖ ਹਿ¤ਸੇਦਾਰੀ ਨਾਲ ਜੁੜੇ ਮੁ¤ਦਿਆਂ ਸਬੰਧੀ ਗ¤ਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੁਸਲਮਾਨਾਂ ਦੇ ਨਾਲ ਹੋ ਰਹੇ ਭੇਦਭਾਵਾਂ ਨੂੰ ਦੂਰ ਕਰਨਾ ਹੋਵੇਗਾ।ਉਨ੍ਹਾਂ ਨੇ ਦੇਸ਼ ‘ਚ ਮੁਸਲਮਾਨਾਂ ਦੇ ਸਾਹਮਣੇ ਮੌਜੂਦ ਪਹਿਚਾਣ ਤੇ ਸੁਰ¤ਖਿਆ ਦੀਆਂ ਸਮ¤ਸਿਆਵਾਂ ਨੂੰ ਹ¤ਲ ਕਰਨ ਲਈ ਰਣਨੀਤੀਤ ਬਣਾਉਣ ਦੀ ਅ¤ਜ ਜੋਰਦਾਰ ਵਕਾਲਤ ਕੀਤੀ ਤੇ ‘ਸਬਕਾ ਵਿਕਾਸ‘ ਦੀ ਨੀਤੀ ‘ਤੇ ਚ¤ਲ ਰਹੀ ਸਰਕਾਰ ਤੋਂ ਇਸ ਸਬੰਧ ’ਚ ਠੋਸ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਮੁਸਲਾਮਾਨਾਂ ਦਾ ਵ¤ਡਾ ਤਬਕਾ ਅਜੇ ਵੀ ਹਾਸ਼ੀਏ ‘ਤੇ ਹੈ। ਮੁਸਲਮਾਨਾਂ ਦੇ ਵਿਕਾਸ ਦੀ ਕਈ ਯੋਜਨਾਵਾਂ ਬਣੀਆਂ ਪਰ ਹੁਣ ਉਸ ’ਤੇ ਅਮਲ ਵੀ ਹੋਣਾ ਚਾਹੀਦਾ ਹੈ।



