ਖੰਨਾ, 1 ਸਤੰਬਰ (ਕੇ ਐਲ ਸਹਿਗਲ)- ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਨਵੀਆਂ ਸਨਅਤੀ ਅਤੇ ਅਰਥਿਕ ਨੀਤੀਆਂ ਤਹਿਤ ਰੁਜ਼ਗਾਰ ਦਾ ਉਜਾੜਾ ਕਰਨ, ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੇ ਮੂੰਹ ਧੱਕਣ, ਵਧੱ ਰਹੀ ਮਹਿਗਾਈ ਅਤੇ ਮਜ਼ਦੂਰਾਂ ਦੀ ਭਲਾਈ ਹਿੱਤ ਬਣਾਈਆਂ ਯੋਜਨਾਂਵਾਂ ਨੂੰ ਅਮਲੀ ਰੂਪ ’ਚ ਲਾਗੂ ਨਾ ਕਰਨ ਖਿਲਾਫ਼ ਬੀਡੀਪੀਓ ਦਫ਼ਤਰ ਖੰਨਾ ਵਿਖੇ ਮਜ਼ਦੂਰ ਯੂਨੀਅਨ ਖੰਨਾ ਦੀ ਅਗਾਵਈ ਵਿਚ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਵੱਲੋਂ ਰੋਸ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਿੱਲਾਂ ਦੇ ਮਜ਼ਦੂਰ, ਭੱਠਾ ਮਜ਼ਦੂਰ, ਖੇਤ ਮਜ਼ਦੂਰ ਅਤੇ ਰਾਜ ਮਿਸਤਰੀ ਮਜ਼ਦੂਰ ਵਿਹਲੇ ਫਿਰਨ ਲਈ ਮਜ਼ਬੂਰ ਹਨ। ਮਜ਼ਦੂਰ ਆਗੂ ਜੰਗ ਸਿੰਘ ਨੇ ਕਿਹਾ ਕਿ ਆਟਾ ਦਾਲ ਸਕੀਮ ਦਾ ਕੀਤਾ ਗਿਆ ਸਰਵੇ ਮਜ਼ਦੂਰਾਂ ਦੇ ਖਿਲਾਫ਼ ਹੀ ਗਿਆ ਹੈ। ਸਰਵੇ ਵਿਚ ਲੋੜਵੰਦਾਂ ਦੇ ਨੀਲੇ ਕਾਰਡਕੱਟ ਕੇ ਸਹੂਲਤ ਤੋਂ ਬਾਝਾਂ ਕੀਤਾ ਹੋਇਆ ਹੈ। ਤਹਿਸੀਲ ਭਲਾਈ ਅਫ਼ਸਰਾਂ ਵੱਲੋਂ ਵਾਰ ਵਾਰ ਬੈਂਕਾਂ ਦੀਆਂ ਐਂਟਰੀਆਂ ਪੁਆਈਆ ਜਾ ਰਹੀਆਂ ਹਨ ਪਰ ਲੋਕਾਂ ਦੇ ਖਾਤਿਆਂ ਵਿਚ ਪੈਸੇ ਨਹੀਂ ਆ ਰਹੇ। ਸਰਕਾਰ ਨੂੰ ਮਜ਼ਦੂਰਾਂ ਅਤੇ ਗਰੀਬ ਲੋਕਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ, ਜੇਕਰ ਸਰਕਾਰ ਨੇ ਇੰਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਪੰਜਾਬ ਭਰ ਵਿਚ ਸਘੰਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਕੱਤਰ ਚਰਨਜੀਤ ਸਿੰਘ, ਜੰਗ ਸਿੰਘ ਰਸੂਲੜਾ, ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਭਜਨ ਸਿੰਘ, ਛੋਟਾ ਸਿੰਘ, ਗੁਰਨਾਮ ਸਿੰਘ, ਕਰਮਜੀਤ ਸਿੰਘ ਆਦਿ ਹਾਜਰ ਸਨ। ਦੂਜੇ ਪਾਸੇ, ਗਰੀਬ ਲੋਕਾਂ ਦੇ ਹੱਕ ਵਿਚ ਯੂਥ ਕਾਂਗਰਸ ਵੱਲੋਂ ਡਾ: ਗੁਰਮੁੱਖ ਸਿੰਘ ਚਾਹਲ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਯੂਥ ਪ੍ਰਧਾਨ ਖੰਨਾ ਸਤਨਾਮ ਸਿੰਘ ਸੋਨੀ ਰੋਹਣੋਂ ਵੱਲੋਂ ਅਵਾਜ ਬੁ¦ਦ ਕੀਤੀ ਗਈ। ਡਾ: ਚਾਹਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਅੰਦਰ ਗਰੀਬਾਂ ਦੇ ਮਨਰੇਗਾ ਅਤੇ ਸ਼ਗਨ ਸਕੀਮ ਦੇ ਪੈਸੇ ਨਾ ਦਿੱਤੇ ਤਾਂ 9 ਸਤੰਬਰ ਨੂੰ ਉਹ ਭੁੱਖ ਹੜਤਾਲ ’ਤੇ ਬੈਠਣਗੇ। ਜਦੋਂ ਤੱਕ ਸਰਕਾਰ ਵੱਲੋਂ ਪੈਸੇ ਜਾਰੀ ਨਹੀਂ ਕੀਤੇ ਜਾਣਗੇ ਤਾਂ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ।



