Skip to content
Independent perspectives. Global stories.
BREAKING

ਸੋਸ਼ਲ ਮੀਡੀਆ ’ਚ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਸ਼ਾਮਿਲ ਹੋਣ ਦੇ ਚਰਚੇ!

Share this story

ਜੰਡਿਆਲਾ ਗੁਰੂ, 31 ਅਗਸਤ  (ਵਰਿੰਦਰ ਸਿੰਘ, ਵਰੁਣ ਸੋਨੀ)- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਕਰਾਰੀ ਟੱਕਰ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਪੰਜਾਬ ਦੇ ਜਰਨੈਲ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ? ਅੱਜ ਕਲ੍ਹ ਸੋਸ਼ਲ ਮੀਡੀਆ ਤੇ ਇਸਦੀ ਕਾਫੀ ਚਰਚਾ ਹੋ ਰਹੀ ਹੈ । ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੀ ਸਿਆਸੀ ਕਾਨਫਰੰਸ ਵਿਚੋਂ ਕੈਪਟਨ ਦਾ ਗੈਰ ਹਾਜਿਰ ਰਹਿਣਾ ਵੀ ਸੋਸ਼ਲ ਮੀਡੀਆ ਤੇ ਵਿਸ਼ਾ ਬਣਿਆ ਹੋਇਆ ਹੈ। ਸਿਆਸੀ ਮਾਹਿਰਾਂ ਦੀਆਂ ਅਗਰ ਗੱਲਾਂ ਵੱਲ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਕੋਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਵੀ ਇਹਨਾਂ ਚਰਚਾਵਾਂ ਨੂੰ ਬੂਰ ਪਾ ਰਹੀ ਹੈ। ਕੁਝ ਇਕ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੋਰਾਨ ਅਮਿਤ ਸ਼ਾਹ ਵਲੋਂ ਕੈਪਟਨ ਨੂੰ ਅਪਨੇ ਬਲਬੂਤੇ ਤੇ ਪੰਜਾਬ

ਵਿੱਚ ਰੈਲੀਆਂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਵਿੱਚ ਕੇਵਲ ਕੈਪਟਨ ਦਾ ਹੀ ਪ੍ਰਚਾਰ ਹੋਵੇ ਨਾ ਕਿ ਕਾਂਗਰਸ ਜਾਂ ਚੋਣ ਨਿਸ਼ਾਨ ਪੰਜੇ ਦਾ। ਅਗਰ ਬੀਤੇ ਕਲ੍ਹ ਕੈਪਟਨ ਅਮਰਿੰਦਰ ਸਿੰਘਵਲੋਂ ਕੀਤੀਆਂ ਰੈਲੀਆਂ ਵੱਲ ਧਿਆਨ ਵੀ ਦਿੱਤਾ ਜਾਵੇ ਤਾਂ ਉਹਨਾਂ ਦੀ ਰੈਲੀ ਵਿੱਚ ਸਿਰਫ ਕੈਪਟਨ ਦਾ ਹੀ ਪ੍ਰਚਾਰ ਅਤੇ ਠਕੈਪਟਨ ਲਿਆਉ ਪੰਜਾਬ ਬਚਾਉੂ ਦ ਵੱਡੇ ਵੱਡੇ ਬੋਰਡ ਦੇਖਣ ਨੂੰ ਮਿਲੇ ਸਨ ਇਹਨਾਂ ਬੋਰਡਾਂ ਵਿੱਚ ਜਿਆਦਾਤਰ ਬੋਰਡਾਂ ਉ¤ਪਰ ਨਾ ਹੀ ਕਾਂਗਰਸ ਦੇ ਕਿਸੇ ਵੱਡੇ ਅਗੂ ਜਾਂ ਪੰਜਾਬ ਦੇ ਲੀਡਰ ਦੀ ਫੋਟੋ ਸੀ ਅਤੇ ਨਾ ਹੀ ਚੋਣ ਨਿਸ਼ਾਨ ਪੰਜਾ ਹੀ ਦਿਖਾਈ ਦੇ ਰਿਹਾ ਸੀ ਜਿਸਤੋਂ ਸਾਫ ਜਾਹਿਰ ਹੋ ਸਕਦਾ ਹੈ ਕਿ ਕੈਪਟਨ ਵਲੋਂ ਅਪਨਾ ਸ਼ਕਤੀ ਪ੍ਰਦਰਸ਼ਨ ਸਾਰੇ ਪੰਜਾਬ ਵਿੱਚ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਦੇ ਤੋਰ ਤੇ ਪੇਸ਼ ਕੀਤਾ ਜਾ ਸਕਦਾ ਹੈ ਕਿਉਂ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਇਕ ਗਿਣੇ ਮਿਥੇ ਟੀਚੇ ਦੇ ਤਹਿਤ ਅਲੱਗ ਅਲੱਗ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ।

WRITTEN BY