Skip to content
Independent perspectives. Global stories.
BREAKING

ਕਾਨੂੰਨ ਕਮਿਸ਼ਨ ਵੱਲੋਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੀ ਸਿਫਾਰਿਸ਼

Share this story

ਸਿਰਫ ਅੱਤਵਾਦ ਅਤੇ ਦੇਸ਼ਧ੍ਰੋਹ ਦੇ ਮਾਮਲਿਆਂ ’ਚ ਫਾਂਸੀ ਦੀ ਪੈਰਵੀ

ਨਵੀਂ ਦਿੱਲੀ, 31 ਅਗਸਤ (ਪੀ. ਟੀ. ਲਾਇਵ)- ਕੇਂਦਰੀ ਕਾਨੂੰਨ ਕਮਿਸ਼ਨ ਨੇ ਫਾਂਸੀ ਦੀ ਸਜ਼ਾ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿਰਫ ਅੱਤਵਾਦ ਅਤੇ ਦੇਸ਼ਧ੍ਰੋਹ ਦੇ ਮਾਮਲਿਆਂ ਵਿੱਚ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਾਨੂੰਨ ਕਮਿਸ਼ਨ ਦੇ ਚੇਅਰਮੈਨ ਜਸਟਿਸ ਏਪੀ ਸ਼ਾਹ ਨੇ ਕਿਹਾ ਕਿ ਅੱਖ ਦੇ ਬਦਲੇ ਅੱਖ ਦਾ ਸਿਧਾਂਤ ਸਾਡੇ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਵਿਰੁੱਧ ਹੈ। ਬਦਲੇ ਦੀ ਭਾਵਨਾ ਨਾਲ ਨਿਆਂਤੰਤਰ ਨਹੀਂ ਚੱਲ ਸਕਦਾ।

ਰਿਪੋਰਟ ਇਸ ਮੁੱਦੇ ਉ¤ਤੇ ਕੇਂਦਰਿਤ ਹੈ ਕਿ ਭਾਰਤ ਵਿੱਚ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਨਹੀਂ। ਲਾਅ ਕਮਿਸ਼ਨ ਦੀ ਇਸ ਸਬੰਧੀ ਰਿਪੋਰਟ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਇਸ ਨੂੰ ਜਲਦ  ਹੀ ਕੇਂਦਰੀ ਕਾਨੂੰਨ ਮੰਤਰੀ ਨੂੰ ਸੌਂਪ ਦਿੱਤਾ ਜਾਵੇਗਾ। ਇਹ ਰਿਪੋਰਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦਿੱਤੇ ਜਾਣ ਦੇ ਬਾਅਦ ਇਸ ਉ¤ਪਰ ਬਹਿਸ ਸ਼ੁਰੂ ਹੋ ਗਈ ਸੀ। ਕਮਿਸ਼ਨ ਨੇ ਇਸ ਰਿਪੋਰਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਾਫੀ ਕੰਮ ਕੀਤਾ ਹੈ। ਕਮਿਸ਼ਨ ਨੂੰ ਮਿਲਿਆ ਇਸ ਲਈ ਤਿੰਨ ਸਾਲ ਦਾ ਸਮਾਂ ਅੱਜ 31 ਅਗਸਤ ਨੂੰ ਪੂਰਾ ਹੋ ਗਿਆ। ਕਮਿਸ਼ਨ ਦੀ ਇਸ ਰਿਪੋਰਟ ਨੂੰ ਲਾਗੂ ਕਰਨ ਲਈ ਕਾਨੂੰਨ ਮੰਤਰਾਲਾ ਸੰਸਦ ਵਿੱਚ ਪੇਸ਼ ਕਰ ਸਕਦਾ ਹੈ। ਜੇਕਰ ਰਿਪੋਰਟ ਬਾਰੇ ਸਹਿਮਤੀ ਬਣਦੀ ਹੈ ਤਾਂ ਦੇਸ਼ ਵਿੱਚ ਫਾਂਸੀ ਦੀ ਸਜ਼ਾ ਨੂੰ ਅੰਸ਼ਿਕ ਤੌਰ ’ਤੇ ਖਤਮ ਕਰ ਦਿੱਤਾ ਜਾਵੇਗਾ।

WRITTEN BY