Skip to content
Independent perspectives. Global stories.
BREAKING

36 ਸਾਲ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤਾ ਓਲੰਪਿਕ ਲਈ ਕੁਆਲੀਫਾਈ

Share this story

ਨਵੀਂ ਦਿੱਲੀ, 29 ਅਗਸਤ (ਪੀ. ਟੀ.)- ਭਾਰਤੀ ਮਹਿਲਾ ਹਾਕੀ ਟੀਮ 36 ਸਾਲ ਦੇ ਲੰਬੇ ਅਰਸੇ ਬਾਅਦ ਓਲੰਪਿਕ ਵਿੱਚ ਵਾਪਸੀ ਕਰੇਗੀ। ਟੀਮ ਨੇ ਅਗਲੇ ਸਾਲ ਰੀਓ ਖੇਡਾਂ ਦੇ ਲਈ ਕੁਆਲੀਫਾਈ ਕਰ ਲਿਆ ਹੈ। ਲੰਡਨ ’ਚ ਚੱਲ ਰਹੀ ਯੂਰੋ ਹਾਕੀ ਚੈਂਪੀਅਨਸ਼ਿੱਪ ਦੇ ਫਾਈਨਲ ਵਿੱਚ ਇੰਗਲੈਂਡ ਵੱਲੋਂ ਜਗ੍ਹਾ ਬਣਾਉਣ ਦੇ ਨਾਲ ਭਾਰਤ ਨੂੰ ਓਲੰਪਿਕ ਵਿੱਚ ਪ੍ਰਵੇਸ਼ ਮਿਲਿਆ। ਯੂਰਪੀ ਚੈਂਪੀਅਨਸ਼ਿੱਪ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ ਸਪੇਨ ਨੂੰ ਹਰਾਇਆ ਸੀ, ਜਦਕਿ ਇਸ ਤੋਂ ਪਹਿਲਾਂ ਇੱਕ ਹੋਰ ਸੈਮੀਫਾਈਨਲ ਵਿੱਚ ਨੀਦਰਲੈਂਡ ਦੀ ਟੀਮ ਨੇ ਜਰਮਨੀ ਨੂੰ ਹਾਰ ਦਿੱਤੀ ਸੀ। ਫਾਇਨਲ ਵਿੱਚ ਇੰਗਲੈਂਡ ਅਤੇ ਸਪੇਨ ਦੇ ਪਹੁੰਚਣ ਨਾਲ ਇੱਕ ਕੋਟਾ ਸਥਾਨ ਖਾਲੀ ਹੋ ਗਿਆ ਹੈ। ਕਿਉਂਕਿ ਇਹ ਦੋਨੋ ਹੀ ਟੀਮਾਂ ਪਹਿਲਾਂ ਹੀ ਓਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਪਿਛਲੇ ਮਹੀਨੇ ਬੈਲਜੀਅਮ ਦੇ ਐਂਟਵਰਪ ਵਿੱਚ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫਾਇਨਲਜ਼ ਵਿੱਚ ਪੰਜਵੇਂ ਸਥਾਨ ’ਤੇ ਰਹਿਣ ਦੇ ਕਾਰਨ ਭਾਰਤ ਨੂੰ ਇਹ ਕੋਟਾ ਸਥਾਨ ਮਿਲਿਆ ਹੈ।

WRITTEN BY