Skip to content
Independent perspectives. Global stories.
BREAKING

ਐਨ.ਐਸ.ਏ. ਗੱਲਬਾਤ ਰੱਦ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਪਹੁੰਚਿਆ ਪਾਕਿਸਤਾਨ

Share this story

ਇਸਲਾਮਾਬਾਦ, 27 ਅਗਸਤ (ਪੀ. ਟੀ.)- ਪਾਕਿਸਤਾਨ ਨੇ ਕਸ਼ਮੀਰ ਮੁੱਦੇ ਤੇ ਨਿਯੰਤਰਨ ਰੇਖਾ ’ਤੇ ਮੌਜੂਦਾ ਸਥਿਤੀ ਦੇ ਬਾਰੇ ’ਚ ਅੰਤਰਰਾਸ਼ਟਰੀ ਸਮੂਹ ਨੂੰ ਵਿਸ਼ਵਾਸ ’ਚ ਲੈਣ ਲਈ ਸੰਯੁਕਤ ਰਾਸ਼ਟਰ ਨੂੰ ਭਾਰਤ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਨੂੰ ਅੰਤਿਮ ਸਮੇਂ ’ਤੇ ਰੱਦ ਕੀਤੇ ਜਾਣ ਦੇ ਬਾਰੇ ’ਚ ਸੂਚਿਤ ਕੀਤਾ ਗਿਆ ਹੈ।ਇਹ ਜਾਣਕਾਰੀ ਇਕ ਰਿਪੋਰਟ ’ਚ ਦਿੱਤੀ ਗਈ ਹੈ।ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਬੈਠਕ ਨੂੰ ਰੱਦ ਕੀਤੇ ਜਾਣ ਦੇ ਤੁਰੰਤ ਬਾਅਦ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਨੁਮਾਇੰਦਗੀ ਦੀ ਪ੍ਰਮੁੱਖ ਮਲੀਹਾ ਲੋਧੀ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਭਾਰਤ ਦੁਆਰਾ ਵਾਰਤਾ ਨੂੰ ਖਾਰਜ ਕੀਤੇ ਜਾਣ ਦੇ ਬਾਰੇ ’ਚ ਸੰਯੁਕਤ ਰਾਸ਼ਟਰ ਅਗਵਾਈ ਨਾਲ ਸੰਪਰਕ ਕਰੇ।

WRITTEN BY