ਫਰੀਦਕੋਟ, 25 ਅਗਸਤ (ਗੁਰਜੀਤ ਰੋਮਾਣਾ)- ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਰਾਖਵਾਂਕਰਨ ਅਤੇ ਹੋਰ ਜਨ ਵਿਰੋਧੀ ਨੀਤੀਆਂ ਖਿਲਾਫ ਡੀ.ਸੀ ਦਫ਼ਤਰ ਅੱਗੇ ਜਾਮਨਾਂ ਥੱਲੇ ਜਿਲ•ਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕ
ਸ਼ਯਪ ਨੇ ਕੀਤੀ ਅਤੇ ਵੱਡੀ ਗਿਣਤੀ ‘ਚ ਆਪ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ। ਧਰਨੇ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮਾਰਚ ‘ਚ ਬਸਪਾ ਦੇ ਸੂਬਾ ਕੋਆਡੀਨੇਟਰ ਸ੍ਰੀ ਪ੍ਰਕਾਸ਼ ਭਾਰਤੀ ਜੀ, ਪੰਜਾਬ ਦੇ ਕੋਆਡੀਨੇਟਰ ਅਜੀਤ ਸਿੰਘ ਭੈਣੀ, ਫਿਰੋਜਪੁਰ ਜੋਨ ਦੇ ਕੋਆਡੀਨੇਟਰ ਸ੍ਰੀ ਸੰਤ ਰਾਮ ਮੱਲੀਆਂ, ਫ਼ਰੀਦਕੋਟ ਮੰਡਲ ਦੇ ਡਾ: ਨਿਰਮਲ ਸਿੰਘ ਸਾਦਿਕ, ਅਵਤਾਰ ਕ੍ਰਿਸ਼ਨ ਐਡਵੋਕੇਟ, ਕਿੱਕਰ ਸਿੰਘ ਧਾਲੀਵਾਲ ਅਤੇ ਜਿਲ•ਾ ਪ੍ਰਧਾਨ ਗੁਰਬਖ਼ਸ ਸਿੰਘ ਚੌਹਾਨ ਸ਼ਾਮਿਲ ਸਨ। ਬਸਪਾ ਆਗੂਆਂ ਨੇ ਕਿਹਾ ਕਿ ਮੰਡਲ ਰਿਪੋਰਟ ਮੁਤਾਬਿਤ ਸੂਬੇ ‘ਚ ਪਛੜੇ ਵਰਗਾ ਨੂੰ 27 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਜਦ ਪੰਜਾਬ ਸਰਕਾਰ ਸਿਰਫ 5 ਫੀਸਦੀ ਹੀ ਦੇ ਰਹੀ ਹੈ। ਸ੍ਰੀ ਕਸ਼ਯਪ ਨੇ ਕਿਹਾ ਕਿ ਸੂਬੇ ਸਮੇਤ ਦੇਸ਼ ਭਰ ‘ਚ ਦਲਿਤਾਂ, ਆਦਿ ਵਾਸੀਆਂ, ਔਰਤਾਂ ਅਤੇ ਹੋਰ ਗਰੀਬਾਂ ‘ਤੇ ਅਤਿਆਚਾਰ ਹੋ ਰਹੇ ਹਨ, ਪੁਲੀਸ ਇੰਨਸਾਫ ਦੇਣ ਲਈ ਤਿਆਰ ਨਹੀਂ, ਪਿਛਲੇ 5 ਸਾਲਾਂ ‘ਚ ਦੇਸ਼ ਭਰ ‘ਚ ਦਲਿਤਾਂ ਅਤੇ ਆਦਿ ਵਾਸੀਆਂ ਦੇ ਖਿਲਾਫ ਅਤਿਆਚਾਰਾਂ ਦੇ 250 ਲੱਖ ਮਾਮਲੇ ਦਰਜ ਕੀਤੇ ਗਏ ਹਨ। ਸ੍ਰੀ ਕਸ਼ਯਪ ਨੇ ਕਿਹਾ ਕਿ ਸਫਾਈ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ, ਕਿਸੇ ਵੀ ਸਕੂਲ ਨੂੰ ਬੰਦ ਨਾ ਕੀਤਾ ਜਾਵੇ, ਸਰਕਾਰੀ ਅਦਾਰਿਆਂ ‘ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦ ਕੁਸ਼ੀਆਂ ਕਰ ਰਹੇ ਹਨ। ਬਸਪਾ ਆਗੂਆਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਬਸਪਾ ਨਾਲ ਜੁੜਨ ਦੀ ਅਪੀਲ ਕੀਤੀ।



