ਲਹਿਰਾਗਾਗਾ/ ਜਾਖਲ, 8 ਅਗਸਤ (ਦਿਆ ਸਿੰਘ ਚੋਟੀਆਂ, ਚੌਹਾਨ ਚੂੜਲ ਕਲਾਂ)-ਨੇੜੇ ਪੈਂਦੇ ਪਿੰਡ ਚੂੜਲ ਕਲਾਂ ਵਿਖੇ ਜੇਜੀਆਂ ਦੀ ਕੋਠੀ ਨੇੜੇ ਸੂਏ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਚੋਟੀਆਂ ਇੰਚਾਰਜ ਏ.ਐੱਸ.ਆਈ. ਬਾਬੂ ਸਿੰਘ ਨੇ ਦੱਸਿਆ ਕਿ ਸੂਏ ਵਿੱਚੋਂ ਅਣਪਛਾਤੀ ਲਾਸ਼ ਮਿਲੀ ਹੈ ਜੋ ਕਿ ਕਿਸੇ ਔਰਤ ਦੀ ਪ੍ਰਤੀਤ ਹੁੰਦੀ ਹੈ, ਨਾਭੀ ਰੰਗ ਦੀ ਕਮੀਜ ਪਹਿਨੀ ਹੋਈ ਹੈ ਜਿਸ ਤੇ ਹਰੀ ਅਤੇ ਪੀਲੇ ਰੰਗ ਦੀਆਂ ਲਾਇਨਾਂ ਹਨ। ਲਾਸ਼ ਨੂੰ ਪਛਾਣ ਲਈ 72 ਘੰਟੇ ਸਿਵਲ ਹਸਪਤਾਲ ਸੁਨਾਮ ਵਿਖੇ ਰੱਖਿਆ ਜਾਵੇਗਾ।



