Skip to content
Independent perspectives. Global stories.
BREAKING

ਟ੍ਰੈਫਿਕ ਇੰਚਾਰਜ ਵੱਲੋਂ 25 ਵੱਖ-ਵੱਖ ਵਾਹਨਾਂ ਦੇ ਚਲਾਨ ਕੱਟੇ

Share this story

d70788690  ਗੁਰੂਹਰਸਹਾਏ, 18 ਅਗਸਤ (ਮਹਿੰਦਰ ਸਿੰਘ ਥਿੰਦ)- ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਿਸ ਕਪਤਾਨ ਵੱਲੋਂ ਚਲਾਈ ਮੁਹਿੰਮ ਤਹਿਤ ਅਤੇ ਸਬ ਡਵੀਜਨ ਗੁਰੂਹਰਸਹਾਏ ਦੇ ਡੀ.ਐਸ.ਪੀ. ਸੁਲੱਖਣ ਸਿੰਘ, ਥਾਣਾ ਮੁਖੀ ਸ਼ਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਗੁਰੂਹਰਸਹਾਏ ਵਿਖੇ ਗੋਲੂ ਕਾ ਮੋੜ ਤੋਂ ਗੁਰੂਹਰਸਹਾਏ ਰੋਡ ਉਪਰ ਸਥਿਤ ਪਿੰਡ ਮੋਹਣ ਕੇ ਉਤਾੜ ਨਜ਼ਦੀਕ ਟ੍ਰੈਫਿਕ ਇੰਚਾਰਜ ਸੁਖਜਿੰਦਰ ਸ਼ਰਮਾ, ਦਲਬੀਰ ਸਿੰਘ, ਜਗਦੀਸ਼ ਕੁਮਾਰ ਵੱਲੋਂ ਨਾਕਾਬੰਦੀ ਕਰਕੇ ਬਿਨ੍ਹਾਂ ਨੰਬਰੀ, ਬਿਨ੍ਹਾਂ ਲਾਇੰਸਸ, ਬਿਨ੍ਹਾਂ ਹੈਲਮੈਂਟ, ਬਗੈਰ ਕਾਪੀ ਦੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸੁਖਜਿੰਦਰ ਸ਼ਰਮਾ ਨੇ ਦੱਸਿਆ ਕਿ 25 ਵੱਖ-ਵੱਖ ਵਾਹਨਾਂ

ਮੋਟਰਸਾਇਕਲ, ਪੀ-ਕੱਪ ਗੱਡੀਆਂ, ਕੈਂਟਰ ਆਦਿ ਦੇ ਚਲਾਨ ਕੱਟੇ ਗਏ ਹਨ ਅਤੇ ਜਿੰਨ੍ਹਾਂ ਪਾਸ ਲਾਇਸੰਸ ਜਾਂ ਬੀਮਾ ਨਹੀਂ ਸੀ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਜਲਦ ਕਾਗਜਾਤ ਪੂਰੇ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਵੱਲੋਂ ਗੁਰੂਹਰਸਹਾਏ ਦੇ ਮੇਨ ਚੌਂਕਾਂ ਵਿਚ ਰੋਜ਼ਾਨਾਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਨਕੇਲ ਪੈ ਸਕੇਗੀ ਅਤੇ ਸਕੂਲਾਂ ਕਾਲਜਾਂ ਦੇ ਕੋਲ ਗੇੜੇ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਵੀ ਇਸ ਨਾਕਾਬੰਦੀ ਤੋਂ ਚੇਤਾਵਨੀ ਮਿਲੇਗੀ।

WRITTEN BY