ਸ੍ਰੀਨਗਰ, 18 ਅਗਸਤ (ਪੀ. ਟੀ.)- ਜੰਮੂ ਕਸ਼ਮੀਰ ’ਚ ਸੋਪੋਰ ਦੇ ਤੁਜਾਰ ਸ਼ਰੀਫ ਇਲਾਕੇ ’ਚ ਇ¤ਕ ਧਾਰਮਿਕ ਥਾਂ ’ਤੇ ਇੱਕ ਮਸਜਿਦ ਦੀ ਸੁਰ¤ਖਿਆ ਲਈ ਬਣਾਈ ਗਈ ਪੁਲਿਸ ਚੌਕੀ ’ਤੇ ਅ¤ਤਵਾਦੀਆਂ ਨੇ ਹਮਲਾ ਕਰ ਦਿ¤ਤਾ।ਇਸ ਹਮਲੇ ਵਿੱਚ ਵੀਲ੍ਹਚੇਅਰ ’ਤੇ ਬੈਠੇ ਇੱਕ ਵਿਅਕਤੀ ਅਤੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਲਾਕੇ ’ਚ ਸੁਰ¤ਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਫਿਆਜ਼ ਅਹਿਮਦ ਅ¤ਤਵਾਦੀ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਵੀਲ੍ਹਚੇਅਰ ’ਤੇ ਸਵਾਰ ਵਿਅਕਤੀ ਨੂੰ ਵੀ ਜਦ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ। ਹਮਲੇ ਬਾਅਦ ਹਮਲਾਵਰ ਮੁਲਾਜ਼ਮ ਦੀ ਰਫਲ ਲੈ ਕੇ ਫਰਾਰ ਹੋ ਗਏ।



