ਨਵੀਂ ਦਿ¤ਲੀ, 18 ਅਗਸਤ (ਪੀ. ਟੀ.)- ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪਤਨੀ ਸ਼੍ਰੀਮਤੀ ਸੁਵਰਾ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ।ਇਸ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਵ¤ਲੋਂ ਦਿ¤ਤੀ ਗਈ। ਉਹ 74 ਸਾਲ ਦੇ ਸਨ ਤੇ ਦਿਲ ਦੀ ਮਰੀਜ਼ ਸਨ।ਰਾਸ਼ਟਰਪਤੀ ਭਵਨ ਵ¤ਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਸਵੇਰੇ 10 ਵ¤ਜ ਕੇ 51 ਮਿੰਟ ’ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਓਡੀਸ਼ਾ ਦੀ ਯਾਤਰਾ ’ਤੇ ਗਏ ਸਨ ਤਾਂ ਆਪਣੀ ਪਤਨੀ ਦੀ ਤਬੀਅਤ ਵਿਗੜਨ ’ਤੇ ਉਨ੍ਹਾਂ ਨੂੰ ਦੌਰਾ ਰ¤ਦ ਕਰ ਕੇ ਵਾਪਸ ਪਰਤਣਾ ਪਿਆ ਸੀ। ਬਾਦਲ, ਸੁਖਬੀਰ ਬਾਦਲ ਤੇ ਮਜੀਠੀਆ ਵੱਲੋਂ ਦੁੱਖ ਪ੍ਰਗਟ ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ
ਪ੍ਰਣਬ ਮੁਖਰਜੀ ਦੀ ਪਤਨੀ ਸੁਵਰਾ ਮੁਖਰਜੀ ਦੀ ਮੌਤੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਦਾ ਅੱਜ ਸਵੇਰੇ ਸੰਖੇਪ ਬਿਮਾਰੀ ਤੋਂ ਬਾਅਦ ਆਰਮੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ 74 ਵਰਿਆਂ ਦੇ ਸਨ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਪਹਿਲੀ ਮਹਿਲਾ ਸ੍ਰੀਮਤੀ ਸੁਵਰਾ ਮੁਖਰਜੀ ਇਕ ਬਹੁ-ਪੱਖੀ ਸਖਸ਼ੀਅਤ ਅਤੇ ਅਨੇਕਾਂ ਗੁਣਾਂ ਦੇ ਧਨੀ ਸਨ, ਜਿਨ੍ਹਾਂ ਨੇ ਆਪਣੇ ਸੰਗੀਤ ਅਤੇ ਚਿੱਤਰਕਾਰੀ ਨਾਲ ਭਾਰਤੀ ਕਲਾ ਅਤੇ ਸਭਿਆਚਾਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਬੜ੍ਹਾਵਾ ਦੇਣ ਲਈ ਸਰਗਰਮ ਭੂਮਿਕਾ ਨਿਭਾਈ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਸ੍ਰੀਮਤੀ ਮੁਖਰਜੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਅਤੇ ਨ੍ਰਿਤ-ਡਰਾਮਾ ਦੇ ਨਾਲ ਟੈਗੋਰ ਦੀ ਫਿਲਾਸਫੀ ਨੂੰ ਪ੍ਰਚਾਰਤ ਕਰਨ ਲਈ ਉਨ੍ਹਾਂ ਵੱਲੋਂ ‘ਗੀਤਾਂਜਲੀ ਟਰੁਪ’ ਦੀ ਸਥਾਪਨਾ ਕੀਤੀ ਜਿਸ ਵਾਸਤੇ ਉਹ ਹਮੇਸ਼ਾ ਵੀ ਭਾਰਤੀਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ। ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਸ੍ਰੀਮਤੀ ਸੁਵਰਾ ਮੁਖਰਜੀ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਕਵੀ ਰਬਿੰਦਰ ਨਾਥ ਟੈਗੋਰ ਦੇ ਨ੍ਰਿਤ-ਡਰਾਮਾ ਉਤੇ ਅਨੇਕਾਂ ਸਾਲ ਵਿਲੱਖਣ ਅਤੇ ਵਧੀਆ ਕਾਰਗੁਜਾਰੀ ਦਿਖਾਈ ਅਤੇ ਸੰਗੀਤ ਦੇ ਖੇਤਰ ਵਿਚ ਵੱਡਮੁਲੱਾ ਯੋਗਦਾਨ ਦਿੱਤਾ। ਉਨ੍ਹਾਂ ਨੇ ਇਸ ਖੇਤਰ ਵਿਚ ਵੱਡਾ ਨਾਮਣਾ ਖਟਿਆ ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਨਾ ਪੁਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਬਲ ਬਖਸ਼ਣ ਵਾਸਤੇ ਪਰਮਾਤਾ ਅੱਗੇ ਅਰਦਾਸ ਕੀਤੀ।



