Skip to content
Independent perspectives. Global stories.
BREAKING

ਰਣਜੀਤ ਸਿੰਘ ਤਲਵੰਡੀ ਹੀ ਖੰਨਾ ਦੇ ਹਲਕਾ ਇੰਚਾਰਜ ਬਣੇ ਰਹਿਣਗੇ : ਬਾਦਲ

Share this story

d70789000 ਖੰਨਾ, 18 ਅਗਸਤ (ਕੇ ਐਲ ਸਹਿਗਲ)- ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਕਾਲੀ ਕਾਨਫਰੰਸ ਵਿਚ ਸਟੇਜ ਤੋਂ ਐਲਾਨ ਕੀਤਾ ਕਿ ਜੱਥੇ: ਰਣਜੀਤ ਸਿੰਘ ਤਲਵੰਡੀ ਹੀ ਖੰਨਾ ਦੇ ਹਲਕਾ ਇੰਚਾਰਜ ਹਨ, ਜਿਹੜੇ ਹੋਰ ਲੋਕ ਉਨ੍ਹਾਂ ਦੀ ਥਾਂ ਹਲਕਾ ਇੰਚਾਰਜ ਹੋਣ ਦੇ ਦਾਅਵਾ ਕਰਦੇ ਹਨ ਉਹ ਗਲਤ ਹਨ। ਗੌਰਤਲਬ ਹੈ ਕਿ ਜਥੇ: ਰਣਜੀਤ ਸਿੰਘ ਤਲਵੰਡੀ ਨੇ ਸਟੇਜ ਤੋਂ ਬੋਲਦਿਆਂ ਕਿਹਾ ਸੀ ਕਿ ਕੁਝ ਲੋਕ ਬਾਦਲ ਸਾਹਿਬ ਦੇ ਗੋਡੀ ਹੱਥ ਲਾ ਕੇ ਉਨ੍ਹਾਂ ਨਾਲ ਤਸਵੀਰਾਂ ਖਿਚਵਾ ਲਿਆਉਂਦੇ ਹਨ ਤੇ ਫਿਰ ਹਲਕਾ ਇੰਚਾਰਜ ਹੋਣ ਦਾ ਦਾਅਵਾ ਕਰਦੇ ਹਨ। ਬਾਅਦ ਵਿਚ ਸ: ਬਾਦਲ ਨੇ ਪ੍ਰੈਸ ਕਾਨਫਰੰਸ ਵਿਚ ਵੀ ਸ: ਤਲਵੰਡੀ ਨੂੰ ਖੰਨਾ ਦਾ ਹਲਕਾ ਇੰਚਾਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪਾਰਟੀ ਦਾ ਫ਼ੈਸਲਾ ਹੁੰਦਾਹੈ ਕਿ ਕਿਸ ਆਗੂ ਨੂੰ ਕਿੱਥੋਂ ਚੋਣ ਲੜਾਉਣੀ ਹੈ। ਇਸ ਮੌਕੇ ਕੈਬਨਿਟ ਮੰਤਰੀ ਜਥੇ: ਤੋਤਾ ਸਿੰਘ, ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਾਬਕ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਸਾਬਕਾ ਸਕੱਤਰ ਸ: ਦਲਮੇਘ ਸਿੰਘ, ਨਗਰ ਕੌਂਸਲ ਖੰਨਾ ਦੇ ਸਾਬਕ ਪ੍ਰਧਾਨ ਸ: ਇਕਬਾਲ ਸਿੰਘ ਚੰਨੀ, ਸਾਬਕ ਵਿਧਾਇਕ ਸ: ਜਗਜੀਵਨ ਸਿੰਘ ਖੀਰਨੀਆਂ ਅਤੇ ਅਕਾਲੀ ਦਲ ਜਨਰਲ ਕੌਂਸਲ ਮੈਂਬਰ ਰਣਜੀਤ ਸਿੰਘ ਖੰਨਾ ਵੀ ਹਾਜ਼ਰ ਸਨ।

WRITTEN BY