ਇਸਲਾਮਾਬਾਦ, 16 ਅਗਸਤ (ਪੀ. ਟੀ. ਲਾਇਵ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗ੍ਰਹਿ ਮੰਤਰੀ ਸ਼ੁਜਾ ਖਾਨਜ਼ਾਦਾ ਦੇ ਘਰ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ, ਜਿਸ ਕਾਰਨ ਗ੍ਰਹਿ ਮੰਤਰੀ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਦਰਜਨਾਂ ਲੋਕ ਜ਼ਖਮੀ ਹੋਏ ਹਨ। ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਿਕ ਖਾਨਜ਼ਾ
ਦਾ ਦੇ ਅਟਕ ਨੇੜੇ ਪੈਂਦੇ ਜੱਦੀ ਪਿੰਡ ਸ਼ਾਦੀਖਲ ਵਿਖੇ ਘਰ ਦੇ ਬਾਹਰ ਬਣਾਏ ਗਏ ਦਫ਼ਤਰ ’ਤੇ ਆਤਮਘਾਤੀ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 71 ਸਾਲਾ ਗ੍ਰਹਿ ਮੰਤਰੀ ਦੇ ਨਾਲ ਪੁਲਿਸ ਦੇ ਇੱਕ ਡੀਐਸਪੀ ਦੀ ਵੀ ਮੌਤ ਹੋਈ ਦੱਸੀ ਜਾਂਦੀ ਹੈ। ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 30 ਦੱਸੀ ਗਈ ਹੈ। ਗ੍ਰਹਿ ਮੰਤਰੀ ਦੀ ਮੌਤ ਹਸਪਤਾਲ ਵਿੱਚ ਜਾ ਕੇ ਹੋਈ। ਖਬਰਾਂ ਮੁਤਾਬਿਕ ਧਮਾਕਾ ਬਹੁਤ ਹੀ ਜ਼ਬਰਦਸਤ ਸੀ। ਆਤਮਘਾਤੀ ਹਮਲਾਵਰ ਮੁਲਾਕਾਤ ਦੇ ਬਹਾਨੇ ਇਮਰਤ ਵਿੱਚ ਆਇਆ ਅਤੇ ਖੁਦ ਨੂੰ ਉਡਾ ਲਿਆ। ਇਹ ਸਥਾਨ ਇਸਲਾਮਾਬਾਦ ਤੋਂ 100 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਝਾਂਗਵੀ ਨੇ ਲਈ ਹੈ। ਇਸ ਧਮਾਕੇ ’ਚ ਘਰ ਦੀ ਛੱਤ ਉਡ ਗਈ।



