Skip to content
Independent perspectives. Global stories.
BREAKING

ਸਿਹਤ ਵਿਭਾਗ ਨੇ ਸਬਜ਼ੀ ਮੰਡੀ ’ਚ ਕੇਲਾ ਹਾਊਸ ਕੀਤਾ ਸੀਲ, ਗਲੀਆਂ-ਸੜੀਆਂ ਸਬਜ਼ੀਆਂ ਕੀਤੀਆਂ ਨਸ਼ਟ

Share this story

ਖੰਨਾ, 12 ਅਗਸਤ (ਰਾਕੇਸ਼ ਸਹਿਗਲ, ਕੇ ਐਲ ਸਹਿਗਲ)- ਸਥਾਨਕ ਅਮਲੋਹ ਰੋਡ ’ਤੇ ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਡਾ. ਮਨੋਹਰ ਲਾਲ ਦੀ ਅਗਵਾਈ ਹੇਠਾਂ ਡਾ. ਹਰਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਹਰੀਸ਼ ਕੁਮਾਰ ਦੇ ਅਧਾਰਿਤ ਟੀਮ ਨੇ ਇੱਕ ਕੇਕ ਹਾਊਸ ’ਤੇ ਛਾਪਾ ਮਾਰ ਕੇ ਪੇਸਟੀਆਂ ਦੇ ਸੈਂਪਲ ਭਰੇ। ਡਾ. ਮਨੋਹਰ ਲਾਲ ਨੇ ਦੱਸਿਆ ਕਿ ਉਹਨਾਂ ਨੂੰ ਸਿਵਲ ਸਰਜਲ ਲੁਧਿਆਣਾ ਡਾ. ਰੇਨੂੰ ਛੱਤਵਾਲ ਦੀਆਂ ਹਿਦਾੲਤਾਂ ਮਿਲੀਆਂ ਸਨ ਕਿ ਖੰਨਾ ਦੇ ਨੇੜਲੇ ਪਿੰਡ ਬਦੀਨਪੁਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਬੀਤੀ ਰਾਤ ਉਸ ਨੇ ਉਪਰੋਕਤ ਕੇਕ ਹਾਊਸ ਤੋਂ ਕੁੱਝ ਪੇਸਟੀਆਂ ਖ੍ਰੀਦੀਆਂ ਸਨ, ਜਿਹੜੀਆਂ ਕਿ ਉਸ ਦੇ ਬੱਚਿਆਂ ਨੇ ਸਕੂਲ ਵਿੱਚ ‘ਪੇਸਟੀ ਡੇਅ’ ਸਬੰਧੀ ਮੰਗਵਾਈਆਂ ਸਨ, ਜਦੋਂ ਅੱਜ ਅਸੀਂ ਉਹ ਸਵੇਰੇ ਦੇਖੀਆਂ ਤਾਂ 2 ਪੇਸਟੀਆਂ ਵਿੱਚ ਉਲੀ ਲੱਗੀ ਹੋਈ ਸੀ, ਜਦੋਂ ਉਹਨਾਂ ਨੇ ਆ ਕੇ ਦੁਕਾਨ ਮਾਲਕ ਨੂੰ ਦੱਸਿਆ ਕਿ ਜਿਹੜੀਆਂ ਪੇਸਟੀਆਂ

ਅਸੀਂ ਤੁਹਾਡੇ ਕੋਲੋਂ ਖ੍ਰੀਦੀਆਂ ਸਨ, ਉਹਨਾਂ ਵਿੱਚੋਂ 2 ਪੇਸਟੀਆਂ ਨੂੰ ਉਲੀ ਲੱਗੀ ਹੋਈ ਹੈ। ਪਰ ਦੁਕਾਨਦਾਰ ਨੇ ਸਾਡੀ ਕਿਸੇ ਵੀ ਗੱਲ ’ਤੇ ਧਿਆਨ ਨਹੀਂ ਦਿੱਤਾ ਤਾਂ ਅਸੀਂ ਇਸਦੀ ਸ਼ਿਕਾਇਤ ਸਿਵਲ ਸਰਜਨ ਲੁਧਿਆਣਾ ਨੂੰ ਕੀਤੀ। ਜਿਸ ’ਤੇ ਕਾਰਵਾਈ ਕਰਦੇ ਹੋਏ ਐਸ. ਐਮ. ਓ. ਡਾ. ਮਨੋਹਰ ਲਾਲ ਨੇ ਡਾਕਟਰਾਂ ਦੀ ਟੀਮ ਨਾਲ ਕੇਕ ਹਾਊਸ ’ਤੇ ਦਬਿਸ਼ ਦਿੱਤੀ। ਇਸ ਸਬੰਧੀ ਡਾ. ਮਨੋਹਰ ਲਾਲ ਨੇ ਦੱਸਿਆ ਕਿ ਪੇਸਟੀਆਂ ਦੇ ਸੈਂਪਲ ਲੈ ਲਏ ਗਏ ਅਤੇ ਜਾਂਚ ਲਈ ਲੈਬਰਾਟਰੀ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਹੀ ਐਸ. ਐਮ. ਓ. ਖੰਨਾ ਵੱਲੋਂ ਸਬਜੀ ਮੰਡੀ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਦੀ ਜਾਂਚ ਕੀਤੀ ਜਿਹਨਾਂ ਵਿੱਚੋਂ ਗਲੀਆਂ-ਸੜੀਆਂ ਸਬਜ਼ੀਆਂ ਅਤੇ ਫ਼ਲ-ਫਰੂਟ ਨਸ਼ਟ ਕੀਤੇ ਗਏ ਅਤੇ ਮੰਡੀ ਵਿੱਚ ਹੀ ਨੀਲ ਕੰਠ ਕੇਲਾ ਭੰਡਾਰ ਵਿੱਚੋਂ ਕੇਲਾ ਪਕਾਉਣ ਲਈ ਵਰਤਿਆਂ ਜਾਣ ਵਾਲਾ ਜ਼ਹਿਰੀਲਾ ਪਾਊਡਰ ਬਰਾਮਦ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਛਾਪਾ ਮਾਰਨ ’ਤੇ ਦੁਕਾਨਦਾਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ’ਤੇ ਐਸ. ਐਮ. ਓ. ਨੇ ਦੁਕਾਨ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ। ਡਾ. ਮਨੋਹਰ ਲਾਲ ਨੇ ਦੱਸਿਆ ਕਿ ਇਹ ਪਾਊਡਰ ‘‘ਕਾਰਬੇਸਟਿਨ-50’’ ਮਨੁੱਖਤਾ ਲਈ ਕਾਫ਼ੀ ਖਤਰਨਾਕ ਹੈ ਇਸ ਪਾਊਡਰ ਨਾਲ ਪੱਕਿਆ ਕੇਲਾ ਖਾਣ ਨਾਲ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਇਸ ਛਿੱਲੜ ’ਤੇ ਲੱਗਿਆ ਥੋੜ੍ਹਾ ਜਿਹਾ ਵੀ ਵਿਅਕਤੀ ਦੇ ਅੰਦਰ ਜਾਨ ਕਾਰਨ ਮੂੰਹ ਵਿੱਚ ਛਾਲੇ ਪੈ ਸਕਦੇ ਹਨ। ਇਸ ਪਾਊਡਰ ਦੀ ਜਿਆਦਾ ਮਾਤਰਾ ਮਨੁੱਖ ਦੇ ਅੰਦਰ ਜਾਣ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਦੁਕਾਨਦਾਰ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਲਿਖਿਆ ਜਾਵੇਗਾ ਜਿਸ ਵੱਲੋਂ ਮਨੁੱਖੀ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

WRITTEN BY