Skip to content
Independent perspectives. Global stories.
BREAKING

ਪ੍ਰੈ¤ਸ ਫੋਟੋਗ੍ਰਾਫਰ ਸਰਵਣ ਸਿੰਘ ਮਾਣਕੂ ਨੂੰ ਬਚਾਉਣ ਵਾਲੀਆਂ ਸ਼ਖਸੀਅਤਾਂ ਵਾੲ੍ਹੀਟ ਹਾਊਸ ਵੱਲੋਂ ਸਨਮਾਨਿਤ

Share this story

ਵਾਸ਼ਿੰਗਟਨ ਡੀਸੀ, 12 ਅਗਸਤ (ਡਾ. ਸੁਰਿੰਦਰ ਗਿੱਲ)- ਵਾੲ੍ਹੀਟ ਹਾਊਸ ਸਥਿਤ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰੈ¤ਸ ਕਾਨਫਰੰਸ ਦੌਰਾਨ ਮਾਰਚ ਮਹੀਨੇ ਭਾਰਤੀ ਮੂਲ ਦੇ ਟੀਵੀ ਨਾਮਾਨਿਗਾਰ ਅਤੇ ਪ੍ਰੈ¤ਸ ਫੋਟੋਗ੍ਰਾਫਰ ਸਰਵਣ ਸਿੰਘ ਮਾਣਕੂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਤੁਰੰਤ ਜ਼ਮੀਨ ’ਤੇ ਡਿੱਗ ਗਏ। ਉਨ੍ਹਾਂ ਦੀ ਇਸ ਹਾਲਤ ਨੂੰ ਵੇਖਦੇ ਹੋਏ ਵਾੲ੍ਹੀਟ ਹਾਊਸ ਦੇ ਡਾਕਟਰ ਅਤੇ ਸਕਿਉਰਟੀ ਸਟਾਫ ਨੇ ਤੁਰੰਤ ਹਰਕਤ ਵਿੱਚ ਆ ਕੇ ਮੁਢਲੀ ਸਹਾਇਤਾ ਉਪਰੰਤ ਉਨ੍ਹਾਂ ਨੂੰ ਫੇਅਰਫੈਕਸ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦੇ ਹਾਰਟ ਦੀ ਸਰਜਰੀ ਕੀਤੀ ਗਈ ਅਤੇ ਮੁੜ ਨਵੀਂ ਜ਼ਿੰਦਗੀ ਦੇ ਕਾਬਲ ਬਣੇ ਅਤੇ ਮੁੜ ਆਪਣੇ ਪੇਸ਼ੇ ਵਿੱਚ ਜੁਟ ਗਏ। ਇਸ ਸ਼ਾਨਦਾਰ ਮਨੁੱਖੀ ਸੇਵਾ ਲਈ ਵਾੲ੍ਹੀਟ ਹਾਊਸ ਦੀ ਤਰਫੋਂ ਉਨ੍ਹਾਂ ਡਾਕਟਰਾਂ ਅਤੇ ਸਕਿਉਰਿਟੀ ਸਟਾਫ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਹੈ, ਜਿਨ੍ਹਾਂ ਨੇ ਸਰਵਣ ਸਿੰਘ ਮਾਣਕੂ ਨੂੰ ਮੁੜ ਨਵੀਂ ਜ਼ਿੰਦਗੀ ਦੇਣ ਵਿੱਚ ਆਪਣਾ

ਰੋਲ ਨਿਭਾਇਆ। ਸਨਮਾਨ ਸਮਾਰੋਹ ਸਮੇਂ ਸ੍ਰੀ ਮਾਣਕੂ ਨੂੰ ਵਿਸ਼ੇਸ਼ ਤੌਰ ’ਤੇ ਪਰਿਵਾਰ ਸਮੇਤ ਵਾੲ੍ਹੀਟ ਹਾਊਸ ਬੁਲਾਇਆ ਗਿਆ। ਗੌਰਤਲਬ ਹੈ ਕਿ ਸਰਵਣ ਸਿੰਘ ਮਾਣਕੂ ਨੂੰ ਹੋਮ ਲੈਂਡ ਸਕਿਉਰਿਟੀ ਤੋਂ ਫੋਨ ਆਇਆ ਕਿ ਉਹ ਆਪਣੇ ਪੂਰੇ ਪਰਿਵਾਰ ਦੀ ਸੂਚੀ ਵਾੲ੍ਹੀਟ ਹਾਊਸ ਨੂੰ ਦਿੱਤੇ ਪਤੇ ’ਤੇ ਭੇਜਣ ਤਾਂ ਜੋ ਉਨ੍ਹਾਂ ਦਾ ਸਕਿਉਰਿਟੀ ਚੈ¤ਕ ਹੋ ਕੇ ਉਹ ਵਾੲ੍ਹੀਟ ਹਾਊਸ ਵਿੱਚ ਦਾਖਲ ਹੋਣ। ਇਸ ਸਬੰਧੀ ਮਾਣਕੂ ਜੀ ਨੂੰ ਕੋਈ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕਿਸ ਲਈ ਸਦਿਆ ਜਾ ਰਿਹਾ ਹੈ ਪਰ ਉਨ੍ਹਾਂ ਕੋਲ ਸਿਰਫ ਏਨੀ ਸੂਚਨਾ ਸੀ ਕਿ ਉਨ੍ਹਾਂ ਅਵਾਰਡ ਸਮਾਗਮ ਵਿੱਚ ਸ਼ਾਮਿਲ ਹੋਣਾ ਹੈ। ਜਦੋਂ ਇਸ ਸਬੰਧੀ ਪਰਿਵਾਰ ਸਮੇਤ ਸਰਵਣ ਸਿੰਘ ਮਾਣਕੂ ਵਾੲ੍ਹੀਟ ਹਾਊਸ ਅਗਜੈਕਟਿਵ ਬਿਲਡਿੰਗ ਵਿੱਚ ਪਹੁੰਚੇ ਤਾਂ ਹੋਮਲੈਂਡ ਸਕਿਉਰਿਟੀ ਦੇ ਸਕੱਤਰ ਜੇ. ਜਾਨਸਨ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਅਫਸਰਾਂ ਨੇ ਪ੍ਰੈ¤ਸ ਦੇ ਆਫੀਸ਼ੀਅਲ ਸਰਵਣ ਸਿੰਘ ਮਾਣਕੂ ਨੂੰ ਤੁਰੰਤ ਹਰਕਤ ਵਿੱਚ ਆ ਕੇ ਉਨ੍ਹਾਂ ਦੀ ਜਾਨ ਬਚਾਈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਨਮਾਨ ਸਮਾਰੋਹ ’ਚ ਅਵਾਰਡ ਚੀਫ ਮਾਰਸ਼ਲ, ਚੀਫ ਮੈਡੀਕਲ ਅਫਸਰ ਅਤੇ ਮਾਰਸ਼ਲ ਨੂੰ ਦਿੱਤੇ ਗਏ। ਇਸ ਅਵਾਰਡ ਵਿੱਚ ਜਿੱਥੇ ਸਾਈਟੇਸ਼ਨ ਸਰਟੀਫਿਕੇਟ ਅਤੇ ਅਵਾਰਡ ਦਿੱਤੇ ਗਏ, ਉ¤ਥੇ ਸਰਵਣ ਸਿੰਘ ਮਾਣਕੂ ਦੇ ਪੂਰੇ ਪਰਿਵਾਰ ਦੇ ਨਾਲ ਸਕੱਤਰ ਹੋਮਲੈਂਡ ਸਕਿਉਰਿਟੀ ਜੇ ਜਾਨਸਨ, ਚੀਫ ਮੈਡੀਕਲ ਅਫਸਰ, ਚੀਫ ਮਾਰਸ਼ਲ ਅਤੇ ਮਾਰਸ਼ਲ ਨੇ ਯਾਦਗਾਰੀ ਤਸਵੀਰ ਖਿਚਵਾ ਕੇ ਆਪਣੀ ਬਹਾਦਰੀ ਅਤੇ ਸਰਵਿਸ ਨੂੰ ਪਹਿਚਾਣ ਵਜੋਂ ਅੰਕਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਰਹਿੰਦੀ ਜ਼ਿੰਦਗੀ ਅਤੇ ਸਾਡੇ ਦੂਜੇ ਅਫਸਰਾਂ ਲਈ ਇਹ ਯਾਦਗਾਰੀ ਤਸਵੀਰ ਪ੍ਰੇਰਨਾਸਰੋਤ ਰਹੇਗੀ, ਜਿਸ ਤੋਂ ਦੂਸਰੇ ਅਫਸਰ ਸੇਧ ਲੈ ਕੇ ਅਜਿਹੀਆਂ ਘਟਨਾਵਾਂ ਵਿੱਚ ਤੁਰੰਤ ਹਰਕਤ ਵਿੱਚ ਆ ਕੇ ਜ਼ਿੰਦਗੀ ਬਚਾਉਣ ਦੇ ਕਾਰਜ ਕਰਨਗੇ।

WRITTEN BY