ਨਵੀਂ ਦਿੱਲੀ- ਅੱਜ ਰਾਜਸਭਾ ਵਿੱਚ ਭਾਰੀ ਹੰਗਾਮੇ ਦੇ ਦਰਮਿਆਨ ਸਰਕਾਰ ਨੇ ਜੀਐਸਟੀ ਬਿੱਲ ਪੇਸ਼ ਕਰ ਦਿੱਤਾ। ਭਾਵੇਂ ਕਾਂਗਰਸੀ ਮੈਂਬਰਾਂ ਦੇ ਸ਼ੋਰ-ਸ਼ਰਾਬੇ ਦੀ ਵਜ੍ਹਾ ਕਾਰਨ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਸੂਤਰਾਂ ਦੇ ਹਵਾਲੇ ਅਨੁਸਾਰ ਰਿਪੋਰਟ ਹੈ ਕਿ ਸਰਕਾਰ ਜੀਐਸਟੀ ਬਿਲ ਦੇ ਲਈ ਵਿਸ਼ੇਸ਼ ਸਮਾਗਮ ਬੁਲਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸੰਸਦ ਦਾ ਮੌਜੂਦਾ ਮਾਨਸੂਨ ਇਜਲਾਸ ਵੀਰਵਾਰ ਨੂੰ ਸਮਾਪਤ ਹੋਣ ਵਾਲਾ ਹੈ। ਵਿੱਤ ਮੰਤਰੀ ਅਰੁਨ ਜੇਤਲੀ ਨੇ ਕਿਹਾ ਕਿ ਪਿਛਲੇ ਸੰਸਦੀ ਸਮਾਗਮ ਦੌਰਾਨ ਸੰਸਦ ਦੀ ਚੋਣ ਕਮੇਟੀ ਵਿੱਚ ਭੇਜੇ ਜਾਣ ਦੇ ਸਮੇਂ ਕਾਂਗਰਸ ਦੇ ਨਾਲ ਇਹ ਸਹਿਮਤੀ ਬਣੀ ਸੀ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਇਸ ਨੂੰ ਮਾਨਸੂਨ ਸਮਾਗਮ ਵਿੱਚ ਪਾਸ ਕਰ ਦਿੱਤਾ ਜਾਵੇਗਾ। ਪਰ ਹੁਣ ਕਾਂਗਰਸ ਇਸ ਤੋਂ ਮੁਕਰ ਗਈ ਹੈ।



