Skip to content
Independent perspectives. Global stories.
BREAKING

ਲੋਕਸਭਾ ਵਿੱਚ ਡਿਪਟੀ ਸਪੀਕਰ ’ਤੇ ਸੁੱਟੇ ਕਾਗਜ਼

Share this story

ਆਪੋਜੀਸ਼ਨ ਦੇ ਰਵੱਈਏ ਦੀ ਸੁਮਿੱਤਰਾ ਮਹਾਜਨ ਵੱਲੋਂ ਸਖ਼ਤ ਅਲੋਚਨਾ ਨਵੀਂ ਦਿੱਲੀ, 11 ਅਗਸਤ (ਪੀ. ਟੀ. ਲਾਇਵ)- ਅੱਜ ਫਿਰ ਭਾਰੀ ਹੰਗਾਮੇ ਦੇ ਬਾਅਦ ਲੋਕਸਭਾ ਮੁਲਤਵੀ ਕਰ ਦਿੱਤੀ ਗਈ। ਸਪੀਕਰ ਸੁਮਿੱਤਰਾ ਮਹਾਜਨ ਨੇ ਕਾਂਗਰਸੀ ਸੰਸਦ ਮੈਂਬਰਾਂ ਦੇ ਹੰਗਾਮੇ ਦੇ ਸਾਹਮਣੇ ਬੇਵੱਸ ਨਜ਼ਰ ਆਈ। ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੇ ਲੋਕਸਭਾ ਦੇ ਡਿਪਟੀ ਸਪੀਕਰ ਡਾ. ਐਮ ਥੰਬੀ ਦੁਰਈ ਉ¤ਤੇ ਕਾਗਜ਼ ਦੇ ਟੁਕੜੇ ਸੁੱਟੇ। ਆਪੋਜੀਸ਼ਨ ਦੇ ਇਸ ਰਵੱਈਏ ਦੀ ਸੁਮਿਤਰਾ ਮਹਾਜਨ ਨੇ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਰੋਧ ਦਾ ਇਹ ਤਰੀਕਾ ਦੁਰਭਾਗਪੂਰਨ ਹੈ। ਸੰਸਦ ਨਾ ਚੱਲਣ ਤੋਂ ਨਿਰਾਸ਼ ਦਿਸ ਰਹੀ ਲੋਕਸਭਾ ਸਪੀਕਰ ਨੇ ਕਿਹਾ ਕਿ ਸਾਡੇ ਕੋਲ ਨਿਯਮ ਹੈ, ਜਿਵੇਂ ਕਿ ਪਹਿਲਾਂ ਮੈਂਬਰ ਸਸਪੈਂਡ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪਰ ਕੀ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਇਹ ਸ਼ੋਭਾ ਦਿੰਦਾ ਹੈ।ਸਪੀਕਰ ਨੇ ਕਿਹਾ ਕਿ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਕੀਤਾ ਜਾਵੇ? ਉਨ੍ਹਾਂ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਸ਼ਿਸ਼ਟਾਚਾਰ ਦੀਆਂ ਹੱਦਾਂ ਤੋਂ ਪਾਰ ਸੀ ਸਪੀਕਰ ਦੇ ਸਾਹਮਣੇ ਹੱਥ ਚੁੱਕ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਸੀ ਜਿਵੇਂ ਸਪੀਕਰ ਨੂੰ ਹੀ ਦੋਸ਼ ਦੇ ਰਹੇ ਹੋਣ।

WRITTEN BY