ਨਵੀਂ ਦਿੱਲੀ, 10 ਅਗਸਤ (ਪੀ. ਟੀ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਆਪ’ ਸਰਕਾਰ ਦੇ ਵਿਕਾਸ ਕੰਮਾਂ ’ਚ ਰੁਕਾਵਟ ਪਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਵੱਖ-ਵੱਖ ਮਾਮਲਿਆਂ ’ਚ ਆਪ ਦੇ ਤਿੰਨ ਵਿਧਾਇਕਾਂ ਦੀ ਗ੍ਰਿਫਤਾਰੀ ’ਤੇ ਕਿਹਾ ਹੈ ਕਿ ਪਾਰਟੀ ਦੇ ਸਾਰੇ 67 ਵਿਧਾਇਕ ਤਿਹਾੜ ਜੇਲ੍ਹ ਦੇ ਅੰਦਰੋਂ ਕੰਮ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਮਹੀਨੇ ‘ਚ ਉਨ੍ਹਾਂ ਨੇ ਸਾਡੇ ਤਿੰਨ ਵਿਧਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਲੇਕਿਨ ਸਾਡੇ ਕੋਲ 64 ਹੋਰ ਵਿਧਾਇਕ ਹਨ ਤੇ ਇਸ ਸਪੀਡ ਨਾਲ ਉਹ ਦਸ ਸਾਲ ‘ਚ ਵੀ ਸਾਨੂੰ ਸਾਰਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਣਗੇ। ਦਿ¤ਲੀ ਪੁਲਿਸ ਸਾਡੇ ਵਿਧਾਇਕਾਂ ਦੇ ਪਿ¤ਛੇ ਪਈ ਹੈ, ਉਸਦੇ ਕੋਲ ਲੋਕਾਂ ਦੀ ਸੁਰ¤ਖਿਆ ਲਈ ਸਮਾਂ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਸਾਰੇ ਆਤਮ ਸਮਰਪਣ ਕਰ ਦਿੰਦੇ ਹਾਂ ਤੇ ਤਿਹਾੜ ਤੋਂ ਕੰਮ ਕਰਾਂਗੇ। ਪਿਛਲੇ ਕੁ¤ਝ ਮਹੀਨਿਆਂ ‘ਚ ਰਾਜਨੀਤਕ ਰੂਪ ਤੋਂ ਪ੍ਰਧਾਨ ਮੰਤਰੀ ‘ਤੇ ਲਗਾਤਾਰ ਹਮਲਾ ਕਰ ਰਹੇ ਕੇਜਰੀਵਾਲ ਨੇ ਬੁਰਾੜੀ ਹਸਪਤਾਲ ‘ਚ ਸੁਵਿਧਾਵਾਂ ਵਧਾਉਣ ਲਈ ਕੀਤੀ ਸ਼ੁਰੂਆਤ ਸਬੰਧੀ ਇ¤ਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਇਹ ਗ¤ਲ ਕਹੀ।



