ਨਵੀਂ ਦਿੱਲੀ, 10 ਅਗਸਤ (ਪੀ. ਟੀ.)- ਅੱਜ ਦੁਪਹਿਰ ਬਾਅਦ ਕੌਮੀ ਰਾਜਧਾਨੀ ਦਿੱਲੀ ਸਮੇਤ ਪੂਰੇ ਉ¤ਤਰ ਭਾਰਤ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਈ ਰਾਜਾਂ ’ਚ ਪੰਜ ਮਿੰਟ ਦੇ ਅੰਦਰ ਭੁਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਤਿੰਨੋਂ ਝਟਕੇ 3.33 ਤੋਂ 3.38 ਦੇ ਵਿਚਾਲੇ ਆਏ। ਨੇਪਾਲ ਦੇ ਗੋਰਖਾ ਜ਼ਿਲ੍ਹੇ ਦੇ ਕੋਲ ਤੜਕੇ 4ਵਜੇ ਭੁਚਾਲ ਦੇ ਝਟਕੇ ਆਏ। ਸੋਮਵਾਰ ਨੂੰ ਨੇਪਾਲ, ਉ¤ਤਰ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਭੁਚਾਲ ਵੀ ਹਿਮਾਲਿਆ ਰੇਂਜ ਦੀ ਫਾਲਟ ਲਾਇਨ ਦੀ ਵਜ੍ਹਾ ਕਾਰਨ ਆਇਆ। ਭੁਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਅਸ਼ਕਸ਼ਾਮ ਵਿੱਚ 223 ਕਿਲੋਮੀਟਰ ਹੇਠਾਂ ਸੀ। ਇਹ ਇਲਾਕਾ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਦੇ ਨੇੜੇ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਭੁਚਾਲ ਦੇ ਝਟਕੇ ਦਿੱਲੀ, ਐਨਸੀਆਰ, ਪੰਜਾਬ
, ਜੰਮੂ-ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ। ਭਾਰਤ ਵਿੱਚ ਰਿਕਟਰ ਪੈਮਾਨੇ ’ਤੇ ਭੁਚਾਲ ਦੀ ਤੀਬਰਤਾ 3.3 ਦੱਸੀ ਜਾ ਰਹੀ ਹੈ। ਕਸ਼ਮੀਰ ਅਤੇ ਪੰਜਾਬ ਵਿੱਚ ਪਾਕਿਸਤਾਨ ਸਰਹੱਦ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।ਭੁਚਾਲ ਦੀ ਵਜ੍ਹਾ ਕਾਰਨ ਲੋਕ ਡਰਦੇ ਮਾਰੇ ਆਪਣੇ ਘਰਾਂ ਅਤੇ ਦਫਤਰਾਂ ’ਚੋਂ ਬਾਹਰ ਨਿਕਲ ਆਏ।



