ਭਵਾਨੀਗੜ੍ਹ, 8 ਅਗਸਤ (ਕ੍ਰਿਸ਼ਨ ਗਰਗ)- ਅੱਜ ਇੱਥੇ ਪ੍ਰੀਤ ਪੈਲੇਸ ਵਿਖੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਇਲਾਕੇ ਦੇ ਕਾਂਗਰਸੀ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਹਰ ਵਰਗ ਦੁਖੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਹੱਕ ਮੰਗਦੇ ਬੇਰੁਜਗਾਰ ਸੜਕਾਂ ਤੇ ਡਾਗਾਂ ਨਾਲ ਕੁੱਟੇ ਜਾ ਰਹੇ ਹਨ। ਪੰਜਾਬ ਦੀ ਸਨਅਤ ਖਤਮ ਹੋਣ ਕਿਨਾਰੇ ਜਾ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਾਰੇ ਕਾਰੋਬਾਰਾਂ ’ਤੇ ਕਬਜਾ ਕਰਕੇ ਲੁੱਟ ਮਚਾ ਰੱਖੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ
ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦਾ ਸਫਾਇਆ ਕਰਕੇ ਕਾਂਗਰਸ ਪਾਰਟੀ ਦਾ ਰਾਜ ਸਥਾਪਤ ਕਰਨਗੇ। ਇਸ ਮੌਕੇ ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਦਿੜ੍ਹਬਾ, ਸਤਵੰਤ ਸਿੰਘ ਖਰ੍ਹੇ, ਕਪਿਲ ਗਰਗ, ਨੱਥੂ ਰਾਮ ਸਾਬਕਾ ਵਿਧਾਇਕ ਮਲੋਟ, ਰਾਏ ਸਿੰਘ ਬਖਤੜੀ, ਬਘੇਲ ਸਿੰਘ ਦੇਵਾ, ਭਗਵੰਤ ਸਿੰਘ ਕਾਕੜਾ, ਸਮਰਿੰਦਰ ਗਰਗ ਬੰਟੀ, ਨਿਰਪਜੀਤ ਸਿੰਘ ਨਿੱਪੀ, ਵਿਪਨ ਕੁਮਾਰ ਸ਼ਰਮਾ, ਤਲਵਿੰਦਰ ਸਿੰਘ ਮਾਨ, ਲਖਵੀਰ ਸਿੰਘ ਲੱਖੀ, ਗੁਰਮੀਤ ਸਿੰਘ ਸਰਪੰਚ, ਪਰਮਜੀਤ ਸਿੰਘ ਘਰਾਚੋਂ, ਹਰਜਿੰਦਰ ਪ੍ਰਕਾਸ਼ ਸੂਬਾ, ਜੱਸੀ ਮਾਝੀ, ਡਾ. ਨਿੱਕਾ ਘਰਾਚੋਂ, ਭਗਵੰਤ ਸਿੰਘ ਖਰੇ, ਬਲਵੀਰ ਸਿੰਘ ਘੁੰਮਣ, ਮੰਗਲ ਸ਼ਰਮਾ, ਨਰਿੰਦਰ ਸਲਦੀ, ਪਿਆਰਾ ਸਿੰਘ ਕਪਿਆਲ, ਸੁੱਖੀ ਕਪਿਆਲ, ਪ੍ਰਮੋਦ ਪਿੰਕੀ, ਹਰਵਿੰਦਰ ਕੌਰ ਅਤੇ ਗੁਰਮੇਲ ਸਿੰਘ ਮੁਨਸੀਵਾਲਾ ਹਾਜ਼ਰ ਸਨ।ਭਵਾਨੀਗੜ੍ਹ, 8 ਅਗਸਤ (ਕ੍ਰਿਸ਼ਨ ਗਰਗ)- ਅੱਜ ਇੱਥੇ ਪ੍ਰੀਤ ਪੈਲੇਸ ਵਿਖੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਇਲਾਕੇ ਦੇ ਕਾਂਗਰਸੀ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਹਰ ਵਰਗ ਦੁਖੀ ਹੈ।
ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਹੱਕ ਮੰਗਦੇ ਬੇਰੁਜਗਾਰ ਸੜਕਾਂ ਤੇ ਡਾਗਾਂ ਨਾਲ ਕੁੱਟੇ ਜਾ ਰਹੇ ਹਨ। ਪੰਜਾਬ ਦੀ ਸਨਅਤ ਖਤਮ ਹੋਣ ਕਿਨਾਰੇ ਜਾ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਾਰੇ ਕਾਰੋਬਾਰਾਂ ’ਤੇ ਕਬਜਾ ਕਰਕੇ ਲੁੱਟ ਮਚਾ ਰੱਖੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦਾ ਸਫਾਇਆ ਕਰਕੇ ਕਾਂਗਰਸ ਪਾਰਟੀ ਦਾ ਰਾਜ ਸਥਾਪਤ ਕਰਨਗੇ। ਇਸ ਮੌਕੇ ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਦਿੜ੍ਹਬਾ, ਸਤਵੰਤ ਸਿੰਘ ਖਰ੍ਹੇ, ਕਪਿਲ ਗਰਗ, ਨੱਥੂ ਰਾਮ ਸਾਬਕਾ ਵਿਧਾਇਕ ਮਲੋਟ, ਰਾਏ ਸਿੰਘ ਬਖਤੜੀ, ਬਘੇਲ ਸਿੰਘ ਦੇਵਾ, ਭਗਵੰਤ ਸਿੰਘ ਕਾਕੜਾ, ਸਮਰਿੰਦਰ ਗਰਗ ਬੰਟੀ, ਨਿਰਪਜੀਤ ਸਿੰਘ ਨਿੱਪੀ, ਵਿਪਨ ਕੁਮਾਰ ਸ਼ਰਮਾ, ਤਲਵਿੰਦਰ ਸਿੰਘ ਮਾਨ, ਲਖਵੀਰ ਸਿੰਘ ਲੱਖੀ, ਗੁਰਮੀਤ ਸਿੰਘ ਸਰਪੰਚ, ਪਰਮਜੀਤ ਸਿੰਘ ਘਰਾਚੋਂ, ਹਰਜਿੰਦਰ ਪ੍ਰਕਾਸ਼ ਸੂਬਾ, ਜੱਸੀ ਮਾਝੀ, ਡਾ. ਨਿੱਕਾ ਘਰਾਚੋਂ, ਭਗਵੰਤ ਸਿੰਘ ਖਰੇ, ਬਲਵੀਰ ਸਿੰਘ ਘੁੰਮਣ, ਮੰਗਲ ਸ਼ਰਮਾ, ਨਰਿੰਦਰ ਸਲਦੀ, ਪਿਆਰਾ ਸਿੰਘ ਕਪਿਆਲ, ਸੁੱਖੀ ਕਪਿਆਲ, ਪ੍ਰਮੋਦ ਪਿੰਕੀ, ਹਰਵਿੰਦਰ ਕੌਰ ਅਤੇ ਗੁਰਮੇਲ ਸਿੰਘ ਮੁਨਸੀਵਾਲਾ ਹਾਜ਼ਰ ਸਨ।



