ਰਾਂਚੀ, 8 ਅਗਸਤ (ਪੀ. ਟੀ.)- ਰਾਂਚੀ ਜ਼ਿਲ੍ਹੇ ਦੇ ਮਾਂਡਰ ਇਲਾਕੇ ’ਚ ਪੰਜ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਹੈ।ਮੁੱਢਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦੀ ਹੱਤਿਆ ਡਾਇਣ ਦੱਸ ਕੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਝਾਰਖੰਡ ਦੇ ਪੇਂਡੂ ਇਲਾਕਿਆਂ ’ਚ ਡਾਇਣ ਦੱਸ ਕੇ ਕਿਸੇ ਔਰਤ ਦੀ ਹੱਤਿਆ ਕਰਨ ਦੀ ਖ਼ਬਰ ਆਮ ਹੈ।ਹੱਤਿਆ ਦੇ ਨਾਲ-ਨਾਲ ਔਰਤਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।



