Skip to content
Independent perspectives. Global stories.
BREAKING

ਅ¤ਤਵਾਦੀਆਂ ਲਈ ਵੀ ਨਾ ਹੋਵੇ ਮੌਤ ਦੀ ਸਜ਼ਾ : ਥਰੂਰ

Share this story

ਤਰੂਅਨੰਤਪੁਰਮ, 2 ਅਗਸਤ (ਪੀ. ਟੀ.)- ਆਲੋਚਨਾ ਤੋਂ ਬੇਪਰਵਾਹ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਇਹ ਕਹਿੰਦੇ ਹੋਏ ਅ¤ਤਵਾਦੀਆਂ ਲਈ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਕਿ ਇਹ ਪੁਰਾਣੇ ਢੰਗ ਦੀ ਪ੍ਰਥਾ ਹੈ ਅਤੇ ਫਾਂਸੀ ਦੀ ਬਜਾਏ ਉਨ੍ਹਾਂ ਨੂੰ ਬਾਕੀ ਜ਼ਿੰਦਗੀ ਲਈ ਬਿਨਾਂ ਪੈਰੋਲ ਦੇ ਸਲਾਖਾਂ ਦੇ ਪਿ¤ਛੇ ਬੰਦ ਕਰ ਦਿ¤ਤਾ ਜਾਣਾ ਚਾਹੀਦਾ ਹੈ। ਥਰੂਰ ਨੇ ਕਿਹਾ, ‘‘ਅ¤ਤਵਾਦੀਆਂ ਨੂੰ ਬਿਨਾਂ ਪੈਰੋਲ ਦੇ ਪੂਰੀ ਜ਼ਿੰਦਗੀ ਲਈ ਸਲਾਖਾਂ ਦੇ ਪਿ¤ਛੇ ਬੰਦ ਕਰ ਦੇਣਾ ਚਾਹੀਦਾ ਹੈ। ਸ਼ੁਰੂਆਤੀ ਦਿਨਾ ਵਿਚ ਅਜਿਹੀ ਮਾਨਤਾ ਸੀ ਕਿ ਜੇਕਰ ਕੋਈ ਵਿਅਕਤੀ ਕਿਸੇ ਵਿਅਕਤੀ ਦੀ ਹ¤ਤਿਆ ਕਰਦਾ ਹੈ ਤਾਂ ਉਸ ਨੂੰ ਵੀ ਮਾਰ ਦੇਣਾ ਚਾਹੀਦਾ ਹੈ। ਸਾਨੂੰ ਇਸ ਪੁਰਾਣੇ ਢੰਗ ਦੀ ਪ੍ਰਥਾ ਦਾ ਪਾਲਨ ਕਰਨ ਦੀ ਲੋੜ ਕਿਉਂ ਹੈ…‘‘।

ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਜਦੋਂ ਅਸੀਂ ਮੌਤ ਦੀ ਸਜ਼ਾ ਨੂੰ ਤਾਲੀਮ ਕਰਦੇ ਹਾਂ ਤਾਂ ਅਸੀਂ ਅਸਲ ਵਿਚ ਉਨ੍ਹਾਂ ਵਾਂਗ ਹੀ ਵਰਤਾਅ ਕਰਦੇ ਹਾਂ। ਉਹ ਹਤਿਆਰੇ ਹਨ ਅਤੇ ਸੂਬਾ ਸਰਕਾਰ ਨੂੰ ਉਨ੍ਹਾਂ ਵਾਂਗ ਵਰਤਾਅ ਨਹੀਂ ਕਰਨਾ ਚਾਹੀਦਾ ਹੈ। ਮੁੰਬਈ ਦੇ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦੇਣ ਦੇ ਸੰਬੰਧ ਵਿਚ ਉਨ੍ਹਾਂ ਵਲੋਂ ਕੀਤੇ ਗਏ ਟਵੀਟ ‘ਤੇ ਉ¤ਠੇ ਵਿਵਾਦ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਮੈਮਨ ਮਾਮਲੇ ‘ਤੇ ਇਕ ਸ਼ਬਦ ਤਕ ਨਹੀਂ ਕਿਹਾ। ਦਰਅਸਲ ਮੈਂ ਜੋ ਟਵੀਟ ਕੀਤਾ ਸੀ, ਉਸ ਵਿਚ ਮੈਂ ਵਿਅਕਤੀਗਤ ਮਾਮਲੇ ਦੇ ਗੁਣ-ਦੋਸ਼ ਵਿਚ ਨਹੀਂ ਜਾ ਰਿਹਾ ਸੀ ਅਤੇ ਇਹ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਸੀ। ਮੈਂ ਮੌਤ ਦੀ ਸਜ਼ਾ ਵਿਰੁ¤ਧ ਟਵੀਟ ਕੀਤਾ ਸੀ, ਜੋ ਕਿ ਪੁਰਾਣੇ ਢੰਗ ਦੀ ਪ੍ਰਥਾ ਹੈ। ਥਰੂਰ ਨੇ ਕਿਹਾ ਕਿ 143 ਦੇਸ਼ ਪਹਿਲਾਂ ਹੀ ਮੌਤ ਦੀ ਸਜ਼ਾ ਖਤਮ ਕਰ ਚੁ¤ਕੇ ਹਨ ਅਤੇ 25 ਹੋਰ ਦੇਸ਼ ਇਸ ਦੇ ਅਮਲ ਕਰ ਰਹੇ ਹਨ। ਫਿਰ ਸਾਡੇ ਦੇਸ਼ ਨੂੰ ਹੀ ਕਿਉਂ ਅਜਿਹੀ ਪ੍ਰਥਾ ਦਾ ਪਾਲਨ ਕਰਨਾ ਚਾਹੀਦਾ ਹੈ?

WRITTEN BY