Skip to content
Independent perspectives. Global stories.
BREAKING

ਪੋਲੈਂਡ ’ਚ ਸੁਖਬੀਰ ਦਾ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ

Share this story

imageਫਰੈਂਕਫਰਟ (ਜਰਮਨੀ), 30 ਜੁਲਾਈ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੋਲੈਂਡ ਵਿੱਚ ਐਗਰੋ-ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਿਤ ਦੋ ਦਿਨਾਂ ਸਰਕਾਰੀ ਦੇ ਦੌਰੇ ਦੋਰਾਨ ਰਾਜਧਾਨੀ ਵਾਰਸਾ  ਆਏ! ਉਨ੍ਹਾਂ ਦੇ ਮਾਣ ਚ  ਕਾਰੋਬਾਰੀ ਤੇ ਵਪਾਰੀ ਵਰਗ ਆਈ.ਪੀ.ਸੀ.ਸੀ.ਆਈ ਦੇ ਪ੍ਰਧਾਨ ਸ. ਜੇ.ਜੇ. ਸਿੰਘ ਵੱਲੋਂ ਸਵਾਗਤੀ ਮਿਲਣ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ਵਿੱਚ ਭਾਰਤੀ ਰਾਜਦੂਤ ਸ੍ਰੀ. ਅਜੇ ਬਿਸਾਰੀਆ, ਸ. ਅਮਰਜੀਤ ਸਿੰਘ ਨਿੱਝਰ, ਸ. ਜੇ.ਜੇ. ਸਿੰਘ, ਸ. ਯਾਦਵਿੰਦਰ ਸਿੰਘ ਸਤਕੋਹਾ ਅਤੇ ਪੋਲੈਂਡ ਦੀਆਂ ਉ¤ਘੀਆਂ ਕਾਰੋਬਾਰੀ ਸ਼ਖਸ਼ੀਅਤਾਂ ਮੌਜੂਦ ਸਨ।

ਕਾਰੋਬਾਰੀ ਵਿਚਾਰਾਂ ਤੋਂ ਇਲਾਵਾ ਇਸ ਮੌਕੇ ਤੇ ਸ. ਯਾਦਵਿੰਦਰ ਸਿੰਘ ਸਤਕੋਹਾ ਨੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਰੇ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਤਰੱਕੀ ਸਬੰਧੀ ਲੋੜੀਂਦੇ ਉਪਰਾਲੇ ਕਰਨ ਸਬੰਧੀ ਉਪ ਮੁੱਖ ਮੰਤਰੀ ਨੂੰ ਬੇਨਤੀ ਕੀਤੀ ।
ਸ. ਬਾਦਲ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਇਨ੍ਹਾਂ ਮੰਗਾਂ ਵੱਲ ਧਿਆਨ ਦੇਣ ਦਾ ਵਾਅਦਾ ਕੀਤਾ ਅਤੇ ਪਹਿਲੀ ਵਾਰ ਪੋਲੈਂਡ ਆਉਣ ਦੇ ਆਪਣੇ ਤਜ਼ਰਬੇ ਸਬੰਧੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਭਾਰਤੀ ਅਤੇ ਯੂਰਪੀਅਨ ਮਾਰਕੀਟ ਦੀ ਤੁਲਨਾ ਕਰਦਿਆਂ ਭਾਰਤ ਵਿੱਚ ਵਧ ਰਹੀਆਂ ਕਾਰੋਬਾਰੀ ਸੰਭਾਵਨਾਵਾਂ ਦਾ ਖਾਸ਼ ਜ਼ਿਕਰ ਕੀਤਾ। ਸ. ਜੇ.ਜੇ.ਸਿੰਘ ਨੇ ਸ. ਬਾਦਲ ਨੂੰ ਪੋਲੈਂਡ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਅੰਗਰੇਜ਼ੀ ਭਾਸ਼ਾ ਦੀ ਪੁਸਤਕ ਯਾਦਗਾਰ ਵਜੋਂ ਭੇਟ ਕਰਦਿਆਂ ਰੁਝੇਵੇਂ ਭਰੇ ਸਮੇ ਵਿੱਚੋਂ ਪੰਜਾਬੀ ਭਾਈਚਾਰੇ ਨੂੰ ਮਿਲਣ ਲਈ ਸਮਾਂ ਕੱਢਣ ਸਬੰਧੀ ਧੰਨਵਾਦ ਕੀਤਾ।

WRITTEN BY