Skip to content
Independent perspectives. Global stories.
BREAKING

ਕਾਤਲਾਨਾ ਹਮਲੇ ਦੇ ਪੀੜਤ ਗੁਰਸਿੱਖ ਅਰਜਨ ਸਿੰਘ ਦੀ ਸਿੱਖ ਜੱਥੇਬੰਦੀਆਂ ਨੇ ਬਾਂਹ ਫੜੀ

Share this story

ਆਨੰਦਪੁਰ ਸਾਹਿਬ 25 ਜੁਲਾਈ (ਸੁਰੇਸ਼ ਗਿਰੀ, ਸੰਦੀਪ ਨੱਡਾ ਖਾਲਸਾ)- ਸ੍ਰੀ ਆਨੰਦਪੁਰ ਸਾਹਿਬ ਵਿਖੇ ਫਾਸਟ ਫੂਡ ਦੀ ਦੁਕਾਨ ਚਲਾ ਰਹੇ ਅਤੇ  ਉ¤ਤਰ ਪ੍ਰਦੇਸ਼ ਤੋਂ ਇੱਥੇ ਆ ਕੇ ਅਮ੍ਰਿਤ ਛੱਕ ਕੇ ਸਿੰਘ ਸਜੇ ਅਰਜੁਨ ਸਿੰਘ ਉਰਫ ਲੰਬੂ ਪੁੱਤਰ ਰਾਧਾ ਕ੍ਰਿਸ਼ਨ ’ਤੇ ਕੁੱਝ ਵਿਅਕਤੀਆਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਅਤੇ ਉਸਦੀ ਚਮੜੀ ਸਮੇਤ ਦਾਹੜੀ ਪੁੱਟਣ ਦੀ ਬੇਅਦਬੀ ਕਰਨ ਅਤੇ ਦਸਤਾਰ ਨੂੰ ਪੈਰਾਂ ਹੇਠਾਂ ਕੁਚਲਣ, ਧਾਰਮਿਕ ਕਕਾਰਾਂ ਦਾ ਘੋਰ ਅਪਮਾਨ ਕਰਨ ਸੰਬਧੀ ਰੋਜ਼ਾਨਾ ਪੰਜਾਬ ਟਾਇਮਜ਼ ਵੱਲੋਂ 23 ਜੁਲਾਈ ਦੇ  ਅੰਕ ਵਿੱਚ ‘ਅਮ੍ਰਿਤਧਾਰੀ ਸਿੰਘ ’ਤੇ ਕਾਤਲਾਨਾ ਹਮਲਾ’ ਸਿਰਲੇਖ ਤਹਿਤ ਪ੍ਰਕਾਸ਼ਤ ਕੀਤੇ ਗਏ ਸਮਾਚਾਰ ਤੋਂ ਬਾਅਦ ਇਸ ਵਰਦਾਤ ਸੰਬਧੀ ਜ਼ਿਲ੍ਹਾ ਪ੍ਰਸ਼ਾਸਕ ਰੋਪੜ, ਪੁਲਿਸ ਵਿਭਾਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਮੁੱਖ ਧਾਰਮਿਕ ਸਿੱਖ ਸੰਸਥਾਵਾਂ ਸਮੇਤ ਧਾਰਮਿਕ

ਆਗੂ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਇਸ ਘਟਨਾ ਸੰਬਧੀ ਉ¤ਚ ਪੱਧਰ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਉ¤ਤਰ ਪ੍ਰਦੇਸ਼ ਦੇ ਹੀ ਕੁੱਝ ਗੈਰ-ਸਿੱਖ ਵਿਅਕਤੀਆਂ ਹੱਥੋਂ ਆਨੰਦਪੁਰ ਸਾਹਿਬ ਵਿਖੇ ਖਾਲਸਾ ਹੈਰੀਟੇਜ ਕੰਪਲੈਕਸ (ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ-ਕੇਸਗੜ੍ਹ ਸਾਹਿਬ ਮੁੱਖ ਮਾਹਰਾਂ) ’ਤੇ ਕਾਤਲਾਨਾ ਹਮਲੇ ਦਾ ਸ਼ਿਕਾਰ ਅਰਜਨ ਸਿੰਘ ਉਰਫ਼ ਲੰਬੂ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਦੇ ਐਮਰਜੈਂਸੀ ਵਾਰਡ ਵਿੱਚ ਹਾਲੇ ਵੀ ਜ਼ੇਰੇ ਇਲਾਜ ਹੈ। ਬੇਸ਼ਕ ਉਸਦੀ ਹਾਲਤ ਖਤਰੇ ਤੋ ਬਾਹਰ ਹੈ ਪ੍ਰੰਤੂ ਉਸਨੇ ਪੱਤਰਕਾਰਾਂ ਨੂੰ ਦਿੱਤੇ ਲਿਖਤੀ ਬਿਆਨਾਂ ਵਿੱਚ ਸ਼ਹਿਰ ਦੇ ਇੱਕ ਮਸ਼ਹੂਰ ਸਵੀਟ ਸ਼ਾਪ ਮਾਲਕ, ਜਿਸ ਪਾਸ ਅਰਜਨ ਸਿੰਘ ਪਹਿਲਾਂ ਬਤੌਰ ਮੁਲਾਜ਼ਮ ਕੰਮ ਕਰਦਾ  ਰਿਹਾ ਸੀ, ’ਤੇ ਕਾਫੀ ਗੰਭੀਰ ਦੋਸ਼ ਲਾਉਂਦਿਆਂ ਉਸ ਉ¤ਤੇ ਹੋਏ ਕਥਿਤ ਕਾਤਲਾਨਾ ਹਮਲੇ ਲਈ ਕਥਿਤ ਤੌਰ ’ਤੇ ਉਸਨੂੰ ਹੀ ਦੋਸ਼ੀ ਠਹਿਰਾਇਆ ਸੀ ਅਤੇ ਉਕਤ ਵਿਅਕਤੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਿਆਂ ਦੋਸ਼ ਲਗਾਏ ਸਨ ਕਿ ਹਮਲੇ ਤੋਂ ਬਾਅਦ ਵੀ ਉਸਨੂੰ (ਅਰਜੁਨ ਸਿੰਘ) ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦੇਣ ਦੀਆ ਧਮਕੀਆਂ ਹਾਲੇ ਵੀ ਮਿਲ ਰਹੀਆਂ ਹਨ ਅਤੇ ਉਸ ਉ¤ਤੇ ਸਮਝੌਤਾ ਕਰਨ ਅਤੇ ਸ਼ਹਿਰ ਛੱਡ ਜਾਣ ਲਈ ਧਮਕਾਉਣ ਦੇ ਸੰਗੀਨ ਦੋਸ਼ ਲਗਾਏ ਹਨ। ਇਸ ਘਟਨਾ ਦਾ ਤਿੱਖਾ ਪ੍ਰਤੀਕਰਮ ਸਿੱਖ ਹਲਕਿਆਂ ਵਿੱਚ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਖਤ ਸ੍ਰੀ ਕੇਸਗੜ੍ਹ ਸਹਿਬ  ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਇਸ ਦੁਖਦਾਈ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਅਰਜਨ ਸਿੰਘ ਨਾਲ ਹਮਦਰਦੀ ਜ਼ਾਹਰ ਕਰਦਿਆਂ ਘਟਨਾ ਨੂੰ 72 ਘੰਟੇ ਬੀਤ ਜਾਣ ’ਤੇ ਵੀ ਦੋਸ਼ੀਆਂ ਅਤੇ ਘਟਨਾ ਪਿੱਛੇ ਚਰਚਾ ’ਚ ਆ ਰਹੇ ਕਥਿਤ ਦੋਸ਼ੀ ਵਿਅਕਤੀ ਖਿਲਾਫ਼ ਮਾਮਲਾ ਦਰਜ ਨਾ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਤੋ ਮਿਲੀ  ਇਸ ਘਟਨਾ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੂਹ ਸਟਾਫ਼ ਨੇ ਵੀ ਜ਼ੋਰਦਾਰ ਨਿਖੇਧੀ ਕਰਦਿਆਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਰਵਾਈ ਦੀ ਮੰਗ ਕੀਤੀ ਹੈ। ਲਗਭਗ ਇੱਕ ਦਰਜਨ  ਸਿੱਖ ਆਗੂਆਂ ਨੇ ਵੀ ਅਰਜਨ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਬੁਰੀ ਤਰ੍ਹਾਂ ਜਖ਼ਮੀ ਅਰਜਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਆਪਣੇ ਖਰਚੇ ’ਤੇ ਕਾਨੂੰਨੀ ਸੇਵਾ ਮੁਹੱਈਆ ਕਰਵਾਏ। ਜ਼ਿਕਰਯੋਗ ਹੈ ਕਿ ਅਰਜਨ ਸਿੰਘ ’ਤੇ ਹਮਲਾ ਕਰਨ ਵਾਲੇ ਦੋ ਵਿਅਕਤੀ ਪ੍ਰਦੀਪ ਕੁਮਾਰ ਤੇ ਪ੍ਰਮੋਦ ਕੁਮਾਰ ਵੀ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਤੇ ਉਹ ਉਲਟਾ ਅਰਜਨ ਸਿੰਘ ’ਤੇ ਝਗੜਾ ਕਰਨ ਦਾ ਦੋਸ਼ ਲਗਾ ਰਹੇ ਹਨ। ਇਸ ਸਬੰਧ ਵਿੱਚ ਘਟਨਾ ਵਿੱਚ ਚਰਚਿਤ ਪ੍ਰਮੁੱਖ ਸਵੀਟ ਸ਼ਾਪ ਮਾਲਿਕ, ਜਿਸ ’ਤੇ ਅਰਜੁਨ ਸਿੰਘ ਨੇ ਸੰਗੀਨ ਦੋਸ਼ ਲਗਾਏ ਹਨ, ਨਾਲ ਜਦੋਂ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸੰਪਰਕ ਵਿੱਚ ਨਹੀਂ ਆਏ। ਤੇ ਉਨ੍ਹਾਂ ਦੇ ਬੇਟੇ ਨੇ ਇਸ ਘਟਨਾ ਸੰਬਧੀ ਕਿਹਾ ਕਿ ਸਾਨੂੰ ਤਾਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ ਅਤੇ ਸਾਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ।

WRITTEN BY