Skip to content
Independent perspectives. Global stories.
BREAKING

ਬਾਦਲਾਂ ਦੀ ਬੱਸ ਨੇ ਸਕੂਟਰ ਸਵਾਰ ਕੁਚਲਿਆ: ਰੋਸ ਵਜੋਂ ਮੁੱਖ ਮਾਰਗ ਜਾਮ

Share this story

ਰੋਪੜ, 9 ਜੁਲਾਈ (ਧਰਮ ਸਿੰਘ, ਕਮਲਜੀਤ ਸਿੰਘ)- ਚੰਡੀਗੜ੍ਹ ਰੋਡ ’ਤੇ ਸਥਿਤ ਪਿੰਡ ਚਕਲਾਂ ਨੇੜੇ ਵੀਰਵਾਰ ਸਵੇਰੇ ਸਵਾ 6 ਵਜੇ ਬਾਦਲ ਪਰਿਵਾਰ ਦੀ ਡੱਬਵਾਲੀ ਟ੍ਰਾਂਸਪੋਰਟ ਕੰਪਨੀ ਦੀ ਤੇਜ ਰਫਤਾਰ ਬੱਸ ਦੀ ਲਪੇਟ ਵਿੱਚ ਆਉਣ ਨਾਲ ਸਕੂਟਰ ਸਵਾਰ ਇੱਕ ਫੈਕਟਰੀ ਕਰਮਚਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਵਰਨ ਸਿੰਘ (40) ਪੁੱਤਰ ਸਵ. ਗੁਰਬਚਨ ਸਿੰਘ ਨਿਵਾਸੀ ਪਿੰਡ ਬਹਿਰਾਮਪੁਰ ਜਿਮੀਂਦਾਰਾ (ਰੋਪੜ) ਦੇ ਰੂਪ ’ਚ ਹੋਈ ਹੈ ਜੋ ਕਿ ਕੁਰਾਲੀ ਵਿੱਚ ਇੱਕ ਸਟੀਲ ਫੈਕਟਰੀ ਵਿੱਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਸਵੇਰੇ ਸਕੂਟਰ (ਪੀਬੀ 12 ਐਫ 0843) ’ਤੇ ਸਵਾਰ ਹੋ ਕੇ ਆਪਣੇ ਪਿੰਡ ਵਾਪਿਸ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਸਵਰਨ ਸਿੰਘ ਜਿਦਾਂ ਹੀ ਸਕੂਟਰ ’ਤੇ ਪਿੰਡ ਚਕਲਾਂ ਪਹੁੰਚਿਆ ਤਾਂ ਪਿੱਛੇ ਤੋਂ ਚੰਡੀਗੜ੍ਹ ਤੋਂ

ਅੰਮ੍ਰਿਤਸਰ ਜਾ ਰਹੀ ਤੇਜ ਰਫਤਾਰ ਡੱਬਵਾਲੀ ਟ੍ਰਾਂਸਪੋਰਟ ਕੰਪਨੀ ਦੀ ਬੱਸ (ਪੀਬੀ 03 ਡੀ 1900) ਨੇ ਸਕੂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ 50 ਮੀਟਰ ਤੱਕ ਘਸੀਟਦੀ ਲੈ ਗਈ। ਇਸ ਦੌਰਾਨ ਸਕੂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਰੋਕਣ ਦੀ ਬਜਾਏ ਬੱਸ ਭਜਾ ਲਈ। ਪਿੰਡ ਚਕਲਾਂ ਦੇ ਅੱਗੇ ਮੁੱਖ ਮਾਰਗ ’ਤੇ ਪੈਂਦੇ ਸੋਲਖਿਆਂ ਟੋਲ ਪਲਾਜ਼ਾ ਦੇ ਰਿਕਾਰਡ ਦੇ ਮੁਤਾਬਿਕ ਇਹ ਬੱਸ ਸਵੇਰੇ 6.25 ਵਜੇ ਟੋਲ ਪਲਾਜ਼ਾ ਤੋਂ ਅੱਗੇ ਅੰਮ੍ਰਿਤਸਰ ਦੇ ਲਈ ਨਿਕਲ ਗਈ ਸੀ। ਟੋਲ ਪਲਾਜ਼ਾ ਦੇ ਅਨੁਸਾਰ ਇਸ ਬੱਸ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਆਉਣ ਜਾਣ ਵਾਲੀ ਟੋਲ ਪਰਚੀ ਪਹਿਲਾਂ ਹੀ ਕਰਵਾਈ ਹੋਈ ਸੀ। ਇਸ ਲਈ ਬੱਸ ਟੋਲ ਪਲਾਜ਼ੇ ਤੋਂ ਸਿੱਧੀ ਹੀ ਲੰਘ ਗਈ। ਇਸ ਭਿਆਨਕ ਹਾਦਸੇ ਦੀ ਸੂਚਨਾ ਜਦੋਂ ਸਵਰਨ ਸਿੰਘ ਦੇ ਪਿੰਡ ਬਹਿਰਾਮਪੁਰ ਜਿਮੀਂਦਾਰਾ ਵਿੱਚ ਪਹੁੰਚੀ ਤਾਂ ਇਸ ਹਾਦਸੇ ਤੋਂ ਭੜਕੇ ਪਿੰਡ ਵਾਸੀਆਂ ਨੇ ਸਵਰਨ ਸਿੰਘ ਦੀ ਲਾਸ਼ ਨੂੰ ਸਵੇਰੇ 8.30 ਵਜੇ ਸੋਲਖਿਆ ਟੋਲ ਪਲਾਜ਼ੇ ਦੇ ਕੋਲ ਰੱਖ ਕੇ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ। ਧਰਨੇ ਦੇ ਦੌਰਾਨ ਟ੍ਰੈਫਿਕ ਜਾਮ ਕਰ ਦਿੱਤਾ ਗਿਆ।

WRITTEN BY