ਧਨੌਲਾ, 7 ਜੁਲਾਈ (ਸਰਾਜ ਘਨੌਰ)– ਪੰਜਾਬੀ ਲਿਖਾਰੀ ਸਭਾ ਧਨੌਲਾ ਵ¤ਲੋਂ ਕੁਲਦੀਪ ਸਿੰਘ ਅਫਸ਼ਾਰ ਦੀ ਪਲੇਠੀ ਪੁਸਤਕ ‘ਕਾਵਿਕਾ‘ ਦੀ ਘੁੰਡ ਚੁਕਾਈ ਅਤੇ ਰਿਲੀਜ਼ ਸਮਾਰੋਹ ਸਰਕਾਰੀ ਹਸਪਤਾਲ ਧਨੌਲਾ ਦੇ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਮਹਿੰਦਰ ਪਾਲ ਭ¤ਠਲ ਨੇ ਸਮਾਰੋਹ ਵਿਚ ਮੁ¤ਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਰੋਹ ਵਿਚ ਪਹੁੰਚੇ ਲਿਖਾਰੀਆਂ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸਾਮਰੋਹ ਵਿਚ ਪੁਸਤਕ ਰਿਲੀਜ਼ ਕਰਨ ਤੋਂ ਇਲਾਵਾ ਚਰਚਾ ਦਾ ਮੁ¤ਖ ਵਿਸ਼ਾ ਧਰਤੀ ਹੇਠਲੇ ਪਾਣੀ ਦਾ ਪ¤ਧਰ ਲਗਾਤਾਰ ਘਟਣਾ ਸੀ। ਇਸ ਮੌਕੇ ਗੁਰਜੰਟ ਸੋਹਲ ਨੇ ‘ਕੁ¤ਖ ਵਿਚ ਧੀ ਸਾਂਭ ਲਓ‘,‘ਦੂਜਾ ਸਾਂਭ ਲਓ ਧਰਤ ਦਾ ਪਾਣੀ‘,ਪ¤ਪੂ ਕਾਲੇਕੇ ਨੇ ‘ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ‘ ਆਦਿ ਕਵਿਤਾਵਾਂ ਗਾਈਆਂ।ਵ¤ਖ-ਵ¤ਖ ਵਿਚਾਰਕਾਂ ਨੇ ਸਮਾਜਕ ਕੁਰੀਤੀਆਂ ਜਿਵੇਂ ਦਾਜ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕੁ¤ਖ ਵਿਚ ਧੀਆਂ ਦਾ ਕਤਲ ਆਦਿ ਵਿਸ਼ਿਆਂ ’ਤੇ ਚਰਚਾ ਕੀਤੀ।
ਸਮਾਰੋਹ ਦੇ ਅਖੀਰ ਵਿਚ ਪਰਮਜੀਤ ਸਿੰਘ ਪ¤ਪੂ ਅਤੇ ਹਰਬੰਸ ਸਿੰਘ ਦਾਨਗੜ੍ਹ ਨੇ ਕੁਲਦੀਪ ਸਿੰਘ ਅਫਸ਼ਾਰ ਨੂੰ ਪੁਸਤਕ ਰਿਲੀਜ਼ ਕਰਨ ਤੇ ਮੁਬਾਰਕਾਂ ਦਿੰਦੇ ਹੋਏ ਸਮਾਰੋਹ ਵਿਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਭਾ ਦੇ ਚੇਅਰਮੈਨ ਡਾ. ਗਿਆਨ ਚੰਦ, ਬ੍ਰਿਜ ਲਾਲ ਗੋਇਲ,ਪਰਮਜੀਤ ਸਿੰਘ ਪ¤ਪੂ, ਮਾਸਟਰ ਹਰਭਜਨ ਸਿੰਘ ਭਜੋ,ਮਾਸਟਰ ਸੁਰਿੰਦਰ ਸਿੰਘ ਦੁ¤ਗਲ,ਸਮਸ਼ੀਰ ਸਿੰਘ,ਗੁਰਪਾਲ ਸਿੰਘ ਬਿਲਾਵਲ,ਮਲਕੀਤ ਸਿੰਘ ਗਿ¤ਲ,ਦੀਪ ਸਿੰਘ, ਸਰੂਪ ਚੰਦ ਹਰੀਗੜ, ਗੁਰਜੰਟ ਸਿੰਘ ਸੋਹਲ,ਦਰਬਾਰਾ ਸਿੰਘ,ਗੁਰਮੇਲ ਸਿੰਘ ਭ¤ਠਲ,ਪ¤ਪੂ ਸਿੰਘ ਕਾਲੇਕੇ,ਸੰਦੀਪ ਧਨੌਲਾ,ਮਿ¤ਠੂ ਪਾਠਕ ਅਤੇ ਗਾਂਧੀ ਪਾਠਕ ਤੋਂ ਇਲਾਵਾ ਕਾਫੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ।



