Skip to content
Independent perspectives. Global stories.
BREAKING

ਕੀ ਲਾਠੀਚਾਰਜ ਹੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਾ ਇੱਕੋਇੱਕ ਤਰੀਕਾ ਹੈ : ਰਾਣਾ ਗੁਰਜੀਤ

Share this story

ਜ¦ਧਰ, 7 ਜੁਲਾਈ (ਪੀ. ਟੀ.)- ਪੰਜਾਬ ਕਾਂਗਰਸ ਦੇ ਆਗੂ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪ੍ਰਦਰਸ਼ਨਕਾਰੀ    ਵਿਦਿਆਰਥੀਆਂ ’ਤੇ ਬੇਰਹਿਮੀਪੂਰਵਕ ਲਾਠੀਚਾਰਜ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਣ ਲਈ ਕਿਹਾ ਹੈ ਕਿ ਕੀ ਲਾਠੀਚਾਰਜ਼ ਹੀ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦਾ ਇਕੋਮਾਤਰ ਤਰੀਕਾ ਹੈ। ਬਠਿੰਡਾ ’ਚ ਐਤਵਾਰ ਨੂੰ ਵਾਪਰੀ ਘਟਨਾ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਜਿਥੇ ਰੇਗੁਲਾਈਜੇਸ਼ਨ ਦੀ ਮੰਗ ਕਰਦਿਆਂ ਈ.ਜੀ.ਐਸ ਤੇ ਏ.ਆਈ.ਈ.ਐਸ.ਟੀ.ਆਰ ਅਧਿਆਪਕਾਂ ’ਤੇ ਲਾਠੀਚਾਰਜ਼ ਕੀਤਾ ਗਿਆ ਸੀ, ਰਾਣਾ ਗੁਰਜੀਤ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਅਧਿਆਪਕਾਂ ਦੀ ਮੰਗ ਨੂੰ ਦਬਾਉਣ ਲਈ ਪੁਲਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਣਾ ਨੇ ਕਿਹਾ ਕਿ ਇਹ ਸਾਰੇ ਮੁੱਖ ਮੰਤਰੀ ਤੋਂ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਮੰਗ ਕਰ ਰਹੇ ਸਨ, ਤਾਂ ਜੋ ਉਹ ਉਨ੍ਹਾਂ ’ਤੇ ਦਇਆਪੂਰਵਕ ਵਿਚਾਰ

ਕਰ ਸਕਣ। ਹੈਰਾਨੀਜਨਕ ਹੈ ਕਿ ਜਿਹੜੇ ਸੀ.ਐਮ ਸੰਗਤ ਦਰਸ਼ਨ ਦਾ ਮਾਣ ਕਰਦੇ ਹਨ ਤੇ ਕਈ ਦਿਨ ਲੋਕਾਂ ਵਿਚਾਲੇ ਕੱਢ ਕੇ ਖੁਦ ਨੂੰ ਲੋਕਾਂ ਦਾ ਮਸੀਹਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਕੋਲ ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਮਿਲਣ ਲਈ ਕੁਝ ਮਿੰਟ ਵੀ ਨਹੀਂ ਸਨ।
ਬਹੁਤ ਮੰਦਭਾਗਾ ਹੈ ਕਿ ਪੰਜ ਵਾਰ ਮੁੱਖ ਮੰਤਰੀ, ਜਿਹੜੇ ਦੇਸ਼ ਦੇ ਸੱਭ ਤੋਂ ਵੱਡੇ ਆਗੂ ਹੋਣ ਦਾ ਦਾਅਵਾ ਕਰਦੇ ਹਨ, ਲੋਕਾਂ ਦੀਆਂ ਮੰਗਾਂ ਪ੍ਰਤੀ ਇੰਨੇ ਉਦਾਸੀਨ ਹਨ, ਜਿਨ੍ਹਾਂ ਦੇ ਰਾਜ ’ਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ ਸਮੇਤ ਕੁੱਟਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਤੇ ਆਪਣੀਆਂ ਮੰਗਾਂ ਦੇ ਹੱਕ ’ਚ ਸੜਕਾਂ ’ਤੇ ਉਤਰਨ ਨੂੰ ਮਜ਼ਬੂਰ ਹੋਣ ਵਾਲਿਆਂ ਲਈ ਲੋਕਤੰਤਰ ਦੇ ਵੱਖਰੇ ਮਾਇਨੇ ਹਨ।
ਦੁੱਖਦਾਇਕ ਹੈ ਕਿ ਹਰ ਵਾਰ ਪੁਲਿਸ ਦਾ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਖਤਰਨਾਕ ਹੈ, ਜਿਸ ਨਾਲ ਲੋਕਾਂ ’ਚ ਪੁਲਿਸ ਪ੍ਰਤੀ ਨਫਤ ਪੈਦਾ ਹੋ ਰਹੀ ਹੈ।

WRITTEN BY