Skip to content
Independent perspectives. Global stories.
BREAKING

ਪੁਲ ’ਤੇ ਲੱਗੀਆਂ ਗਲਾਰਨਾਂ ਵਿਚਲੀ ਵਿੱਥ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਦੇ ਸਕਦੀ ਹੈ ਸੱਦਾ

Share this story

ਫਰੀਦਕੋਟ, 4 ਜੁਲਾਈ (ਸਰਬਜੀਤ ਸਿੰਘ)- ਸਰਹਿੰਦ ਫੀਡਰ ਜੋ ਪਿੰਡ ਭਾਗਥਲਾ ਕਲਾਂ ਕੋਲ ਦੀ  ਲੰਘਦੀ ਹੈ, ਉਸ ਦੇ ਪੁਲ ਉ¤ਪਰ ਲੱਗੀਆਂ ਗਲਾਰਨਾਂ ਵਿਚੋਂ ਕੁਝ ਗਲਾਰਨਾਂ  ਗਾਇਬ ਹੋ ਚੁੱਕੀਆਂ ਹਨ।  ਜਿਸ ਕਾਰਨ ਇਸ ਵਿਚ  ਕੋਈ ਵੀ ਆਦਮੀ, ਪਸ਼ੂ ਜਾਂ ਵਹੀਕਲ ਨਹਿਰ ਵਿਚ ਡਿਗ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ  ਬੀਬੀ ਹਰਬੰਸ ਕੌਰ ਸਾਬਕਾ ਸਰਪੰਚ ਸੁਖਜੀਤ ਸਿੰਘ, ਪੰਚਾਇਤ ਮੈਂਬਰ ਸਰਬਜੀਤ ਸਿੰਘ ਪੰਚਾਇਤ ਮੈਂਬਰ ਤੇ ਯਾਦਵਿੰਦਰ ਸਿੰਘ ਨੇ ਦੱਸਿਆ  ਕਿ ਇਸ ਪੁਲ ਉ¤ਪਰ ਦਿਨ ਰਾਤ ਟ੍ਰੈਫਿਕ ਚਲਦਾ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਪਿੰਡ ਦੇ ਵਸਨੀਕ  ਦਿਨ-ਰਾਤ ਆਪਣੇ ਖੇਤਾਂ ਨੂੰ ਜਾਂਦੇ ਰਹਿੰਦੇ ਹਨ ਇਸ ਵਿੱਥ ਕਾਰਨ ਹਰ ਇੱਕ ਦੇ ਮਨ ਵਿੱਚ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਸਰਹੰਦ ਫੀਡਰ

ਅਤੇ ਰਾਜਸਥਾਨ ਫੀਡਰ ਦੇ ਮੁੜਵੇਂ ਕਿਨਾਰਿਆਂ ਉਪਰ ਜੋ ਗਲਾਰਨਾਂ ਲੱਗੀਆਂ ਸਨ ਉਨ੍ਹਾਂ ਵਿਚੋਂ ਵੀ  ਗਾਇਬ ਹੋ ਚੁੱਕੀਆਂ ਹਨ ਅਤੇ ਜੋ  ਪੱਕੇ ਮੁੜਵੇਂ ਕਿਨਾਰੇ ਬਣੇ ਸਨ ਉਨ੍ਹਾਂ ਨੂੰ ਵੀ ਦੁਬਾਰਾ ਮੁਰੰਮਤ ਕਰਕੇ ਦਰੁਸਤ ਕਰਨ ਦੀ ਲੋੜ ਹੈ। ਸੋ ਸਾਡੀ ਨਹਿਰੀ ਵਿਭਾਗ ਨੂੰ ਬੇਨਤੀ ਹੈ ਕਿ ਇਨ੍ਹਾਂ ਗਲਾਰਨਾਂ ਦੀ ਮੁਰੰਮਤ ਕਰਕੇ ਇਨ੍ਹਾਂ ਵਿਚਲੀ ਵਿੱਥ ਨੂੰ ਘਟਾਇਆ ਜਾਵੇ  ਤਾਂ ਜੋ ਕਿਸੇ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

WRITTEN BY