ਅੰਮ੍ਰਿਤਸਰ, 4 ਜੁਲਾਈ (ਦਲਬੀਰ ਸਿੰਘ ਗੁਮਾਨਪੁਰਾ)- ਨਾਮਧਾਰੀ ਸਮਾਜ ਵੱਲੋਂ ਇੱਕ ਅਹਿਮ ਪ੍ਰੈ¤ਸ ਕਾਨਫਰੰਸ ਦੌਰਾਨ ਜਿਸ ਵਿੱਚ ਸੁਖਦੇਵ ਸਿੰਘ, ਹਰਪਾਲ ਸਿੰਘ, ਕੱਕੜ ਮੰਜ਼ ਪ੍ਰੇਮ ਸਿੰਘ ਸ਼ਾਹ ਤਾਜੇਚੱਕ ਤੇ ਜਥੇਦਾਰ ਗੋਪਾਲ ਸਿੰਘ ਤੋਂ ਇਲਾਵਾ ਮਜ਼੍ਹਬੀ ਸਿੱਖ ਬਿਰਾਦਰੀ ਦੇ ਨਾਲ ਸਬੰਧਿਤ ਸਮੂਹ ਆਗੂਆਂ ਨੇ ਹਿੱਸਾ ਲਿਆ। ਇਸ ਪ੍ਰੈ¤ਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸਾਹਿਬ ਸਿੰਘ ਨੇ ਕਿਹਾ ਕਿ ਸਾਡਾ ਸਮਾਜ ਕਿਸੇ ਵੀ ਧਰਮ ਵੱਲੋਂ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਵੀ ਆਗੂ ਨੂੰ ਮਾੜੀ ਸ਼ਬਦਾਵਲੀ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਮਗਰ ਸਮਾਜ ਦੇ ਕੁਝ ਮਾੜੇ ਅਨਸਰਾਂ ਦੀ ਮਾੜੀ ਸੋਚ ਮੁਤਾਬਿਕ ਜੋ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਸ ਦੀ ਸਾਡੇ ਨਾਮਧਾਰੀ ਸਮਾਜ ਦੇ ਸਮੂਹ ਪੰਥ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ। ਅਜਿਹਾ ਬਿਆਨ ਦੇਣ ਵਾਲੇ ਨੂੰ ਸਾਡੇ ਸਮਾਜ ਵੱਲੋਂ ਕਿਸੇ ਵੀ ਅਹਿਮ ਜਗ੍ਹਾ ਉ¤ਪਰ ਨਹੀਂ ਨਿਵਾਜ਼ਿਆ ਜਾਵੇਗਾ ਤੇ ਸਮੂਹ ਪੰਥ ਵੱਲੋਂ ਉਸ
ਦੇ ਖਿਲਾਫ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਬਾਬਤ ਪਹਿਲ ਕਦਮੀ ਕੀਤੀ ਜਾਵੇਗੀ, ਕਿਉਂਕਿ ਸਾਡੇ ਸਮਾਜ ਨੂੰ ਜਾਤਪਾਤ ’ਚ ਵੰਡਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਮਗਰ ਸਾਡੇ ਸਮੂਹ ਸਮਾਜ ਦੇ ਅੰਦਰ ਸਾਡੇ ਸਮੂਹ ਨਾਮਧਾਰੀ ਪੰਥ ਵੱਲੋਂ ਪੂਰਨ ਕੇਸੀ ਇਸ਼ਨਾਨ ਕਰਨ ਉਪਰੰਤ ਹੀ ਲੋਹ ਲੰਗਰ ਤੇ ਸੰਗਤ ਪੰਗਤ ’ਚ ਬੈਠਣ ਦੀ ਇਜਾਜ਼ਤ ਹੁੰਦੀ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸਬੰਧ ਰੱਖਦੇ ਹੋਣ ਕਿਉਂਕਿ ਪਰਮਾਤਮਾ ਦੇ ਘਰ ਤੋਂ ਲੈ ਕੇ ਮਾਤ ਲੋਕ ’ਚ ਆਉਣ ਜਾਣ ਤੋਂ ਇਲਾਵਾ ਜਨਮ ਤੋਂ ਲੈ ਕੇ ਅੰਤਿਮ ਯਾਤਰਾ ਸ਼ਿਵਪੁਰੀ ਤੱਕ ਕਰਨ ਸਮੇਂ ਕੋਈ ਵੱਖੋ-ਵੱਖਰਾ ਰਸਤਾ ਨਹੀਂ ਅਪਣਾਇਆ ਜਾਂਦਾ। ਮਗਰ ਦੂਸਰੀਆਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਸਾਡੇ ਪੰਥ ਦੇ ਕਿਸੇ ਮਾੜੀ ਸੋਚ ਦੇ ਅਨਸਰ ਵੱਲੋਂ ਮਾੜੀ ਬੋਲੀ ਗਈ ਸ਼ਬਦਾਵਲੀ ਦੇ ਮੁੱਦੇ ਨੂੰ ਲੈ ਕੇ ਮੀਡੀਆ ਰਾਹੀਂ ਰੋਜ਼ਾਨਾ ਸਮਾਚਾਰ ਪ੍ਰਕਾਸ਼ਿਤ ਹੋਏ ਹਨ। ਉਸ ਸਬੰਧੀ ਸਾਡਾ ਸਮੂਹ ਨਾਮਧਾਰੀ ਪੰਥ ਉਸ ਮਾੜੇ ਅਨਸਰ ਦੀ ਵਿਰੋਧਤਾ ਕਰਦਾ ਹੈ ਤੇ ਸਾਡਾ ਸਮੂਹ ਪੰਥ ਹਰ ਧਰਮ ਦਾ ਮਾਣ ਤੇ ਸਤਿਕਾਰ ਕਰਨ ਤੋਂ ਇਲਾਵਾ ਸਾਡੇ ਨਾਮਧਾਰੀ ਪੰਥ ਵੱਲੋਂ ਧਾਰਮਿਕ ਸਤਿਸੰਗ ’ਚ ਸਾਡੇ ਸਤਿਗੁਰੂ ਵੱਲੋਂ ਹਰ ਸਮੇਂ ਆਉਣ ਜਾਣ ਦੀ ਬਖਸ਼ਿਸ਼ ਹੁੰਦੀ ਹੈ।



