ਨਵੀਂ ਦਿੱਲੀ, 2 ਜੁਲਾਈ (ਪੀ. ਟੀ.)- ਦਿੱਲੀ ਦੀ ਕੇਜਰੀਵਾਲ ਸਰਕਾਰ ਹੁਣ ਆਪਣੇ ਇਸ਼ਤਿਹਾਰ ਵਿੱਚ ਰਿਕਾਰਡ ਤੋੜ ਵਾਧਾ ਕਰਣ ਜਾ ਰਹੀ ਹੈ। ਹੁਣ ਕੇਜਰੀਵਾਲ ਸਰਕਾਰ ਆਪਣੇ ਕੰਮ ਦਾ ਪ੍ਰਚਾਰ ਕਰੇਗੀ। ਸਰਕਾਰ ਇਸ਼ਤਿਹਾਰ ਉੱਤੇ 526 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਦੇ ਤਹਿਤ ਰੇਡੀਓ ਉੱਤੇ 76 ਸੇਕੇਂਡ ਦਾ ਇੱਕ ਇਸ਼ਤਿਹਾਰ ਵੀ ਚੱਲ ਰਿਹਾ ਹੈ। ਇਹ ਇਸ਼ਤਿਹਾਰ ਦਿਨ ਭਰ ਵਿੱਚ 40 ਵਾਰ ਚੱਲਦਾ ਹੈ। ਕੇਜਰੀਵਾਲ ਸਰਕਾਰ ਆਪਣੇ ਇਸ਼ਤਿਹਾਰਾਂ ਦੇ ਰਾਹੀਂ ਦਿੱਲੀ ਸਰਕਾਰ ਦੀਆਂ ਉਪਲੱਬਧੀਆਂ ਅਤੇ ਕੰਮਾਂ ਬਾਰੇ ਦੱਸੇਗੀ। ਇਸ ਤੋਂ ਪਹਿਲਾ 2013-14 ਵਿੱਚ ਸ਼ੀਲਾ ਸਰਕਾਰ ਦੌਰਾਨ ਇਸ਼ਤਿਹਾਰ ਦਾ ਬਜਟ ਕਰੀਬ 33 ਕਰੋੜ ਸੀ।
ਅਰਵਿੰਦ ਕੇਜਰੀਵਾਲ ਦੇ ਇਸ ਇਸ਼ਤਿਹਾਰ ਅਭਿਆਨ ਖਿਲਾਫ ਉਨ੍ਹਾਂ ਦੇ ਪੁਰਾਣੇ ਸਾਥੀ ਪ੍ਰਸ਼ਾਂਤ ਭੁਸ਼ਨ ਨੇ ਮੋਰਚਾ ਸੰਭਾਲਿਆ ਹੈ। ਮਸ਼ਹੂਰ ਵਕੀਲ ਪ੍ਰਸ਼ਾਂਤ ਭੁਸ਼ਨ ਇਸ਼ਤਿਹਾਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿਚ ਅਪੀਲ ਕਰਨ ਜਾ ਰਹੇ ਹਨ। ਦਰਅਸਲ ਸੁਪਰੀਮ ਕੋਰਟ ਦੇ ਸਾਫ਼ ਨਿਰਦੇਸ਼ ਦੇ ਬਾਵਜੂਦ ਦਿੱਲੀ ਸਰਕਾਰ ਨੇ ਇੱਕ ਇਸ਼ਤਿਹਾਰ ਰਾਹੀਂ ਸਰਕਾਰ ਦੀਆਂ ਉਪਲੱਬਧੀਆਂ ਦਾ ਪ੍ਰਚਾਰ ਕੀਤਾ ਸੀ। ਹਾਲਾਂਕਿ ਇਸ ਇਸ਼ਤਿਹਾਰ ਵਿਚ ਕੇਜਰੀਵਾਲ ਕਿਤੇ ਵੀ ਨਹੀਂ ਦਿਖ ਰਹੇ ਪਰ ਮੁੱਖ ਮੰਤਰੀ ਦਾ ਨਾਮ ਕਈ ਵਾਰ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।



