Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ‘ਡਿਜੀਟਲ ਇੰਡੀਆ’ ਯੋਜਨਾ ਦੀ ਸ਼ੁਰੂਆਤ

Share this story

4.5 ਲੱਖ ਕਰੋੜ ਦਾ ਨਿਵੇਸ਼, 18 ਲੱਖ ਨੌਕਰੀਆਂ ਪੈਦਾ ਹੋਣਗੀਆਂ
ਨਵੀਂ ਦਿੱਲੀ, 1 ਜੁਲਾਈ (ਪੀ. ਟੀ. ਲਾਇਵ)- ਦੇਸ਼ ਦੇ ਮਹ¤ਤਵਪੂਰਨ ‘ਡਿਜੀਟਲ ਇੰਡੀਆ’ ਮੁਹਿੰਮ ਦਾ ਅ¤ਜ ਆਗਾਜ਼ ਹੋ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਲਈ ਡਿਜੀਟਲ ਇੰਡੀਆ ਹਫ਼ਤੇ ਦਾ ਉਦਘਾਟਨ ਕੀਤਾ।ਇਸ ਮੁਹਿੰਮ ਦੇ ਤਹਿਤ ਡਿਜੀਟਲ ਇੰਡੀਆ ਪੋਰਟਲ, ਮੋਬਾਈਲ ਐਪ, ਮਾਈਗਾਂਵ ਮੋਬਾਈਲ ਐਪ, ਸਵ¤ਛ ਭਾਰਤ ਮਿਸ਼ਨ ਐਪ ਤੇ ਆਧਾਰ ਮੋਬਾਈਲ ਅ¤ਪਡੇਟ ਐਪ ਵਰਗੀਆਂ ਸਹੂਲਤਾਂ ਦਿ¤ਤੀਆਂ ਜਾਣਗੀਆਂ। ਇਸ ਦੇ ਰਾਹੀਂ ਲੋਕ ਪਹਿਲੀ ਵਾਰ ਸਰਕਾਰ ਨਾਲ ਜੁੜਨਗੇ। ਇਸ ਦੇ ਨਾਲ ਹੀ ਸਾਰੀਆਂ ਡਿਜੀਟਲ ਸੇਵਾ ਸਹੂਲਤਾਂ ਸ਼ੁਰੂ ਹੋ ਗਈਆਂ ਹਨ।ਡਿਜੀਟਲ ਇੰਡੀਆ ਵੀਕ ਦੌਰਾਨ ਅਰਬਾਂ ਡਾਲਰ ਦੇ ਨਿਵੇਸ਼ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।ਇਸ ਮੌਕੇ ’ਤੇ ਦੇਸ਼ ਵਿਦੇਸ਼ ਦੀਆਂ ਕਈ ਪ੍ਰਸਿ¤ਧ ਸ਼ਖ਼ਸੀਅਤਾਂ ਹਾਜ਼ਰ ਸਨ।

ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਹੋਏ ਵਿਸ਼ਾਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਇੰਡੀਆ’ ਮੁਹਿੰਮ ਵਿੱਚ ਕਾਰਪੋਰੇਟ ਸੈਕਟਰ 4.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਦੇ ਨਾਲ ਹੀ 18 ਲੱਖ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡਾਂ ਵਿੱਚ ਡਿਜੀਟਲ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਔਰਤਾਂ ਨੂੰ ਲੈਪਟਾਪ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਟਾਟਾ ਗਰੁੱਪ ਦੇ ਚੇਅਰਮੈਨ ਸਾਇਰਸ ਮਿਸਤਰੀ, ਵਿਪਰੋ ਦੇ ਪ੍ਰਮੁੱਖ ਅਜੀਮ ਪ੍ਰੇਮਜੀ, ਏਅਰਟੈਲ ਦੇ ਚੇਅਰਮੈਨ ਸੁਨੀਲ ਮਿੱਤਲ ਸਮੇਤ ਕਈ ਵੱਡੇ ਉਦਯੋਗਪਤੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਮੁਕੇਸ਼ ਅੰਬਾਨੀ ਨੇ 250 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਸਮਾਗਮ ਵਿੱਚ 10,000 ਤੋਂ ਵੱਧ ਲੋਕ ਮੌਜੂਦ ਸਨ। ਸਮਾਗਮ ਵਿੱਚ 400 ਤੋਂ ਵੀ ਜ਼ਿਆਦਾ ਚੋਟੀ ਦੇ ਉਦਯੋਗਪਤੀ ਮੌਜੂਦ ਸਨ। ਮੋਦੀ ਸਰਕਾਰ ਇਸ ਯੋਜਨਾ ਦੇ ਰਾਹੀਂ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬ੍ਰਾਡਬੈਂਡ ਨਾਲ ਜੋੜਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਈ-ਗਵਰਨੈਂਸ ਨੂੰ ਉਤਸ਼ਾਹਿਤ ਕਰਨ ਅਤੇ ਪੂਰੇ ਭਾਰਤ ਨੂੰ ਇੰਟਰਨੈ¤ਟ ਨਾਲ ਜੋੜਨਾ ਇਸ ਮੁਹਿੰਮ ਦਾ ਮੁੱਖ ਟੀਚਾ ਹੈ।

WRITTEN BY