Skip to content
Independent perspectives. Global stories.
BREAKING

ਮੇਘਾਲਿਆ ’ਚ ਮੁੱਠਭੇੜ ਦੌਰਾਨ ਦੋ ਅੱਤਵਾਦੀ ਮਰੇ

Share this story

ਸ਼ਿਲਾਂਗ, 28 ਜੂਨ (ਪੀ.ਟੀ.)- ਮੇਘਾਲਿਆ ਦੇ ਉੱਤਰੀ ਗਾਰਾਂ ਹਿਲਸ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ‘ਚ ਅੱਜ ਘੱਟ ਤੋਂ ਘੱਟ ਦੋ ਹਥਿਆਰਬੰਦ ਸ਼ੱਕੀ ਅੱਤਵਾਦੀ ਮਾਰੇ ਗਏ। ਜ਼ਿਲ੍ਹਾ ਪੁਲਿਸ ਅਨੁਸਾਰ ਇਲਾਕੇ ’ਚ ਤੈਨਾਤ ਹਥਿਆਰਬੰਦ ਸੁਰੱਖਿਆ ਬਲਾਂ ਵੱਲੋਂ ਮਿਲੀ ਪੂਰਵ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਤੇ ਅਸਮ ਦੀ 19 ਡੋਗਰਾ ਰੈਜੀਮੇਂਟ ਦੇ ਜਵਾਨਾਂ ਨੇ ਕੱਲ੍ਹ ਰਾਤ ਰਾਰੀ ਇਲਾਕੇ ’ਚ ਉਗਰਵਾਦੀਆਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਤੜਕੇ ਚਾਰ ਵੱਜ ਕੇ 40 ਮਿੰਟ ‘ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸਤੋਂ ਬਾਅਦ ਜਵਾਬੀ ਕਾਰਵਾਈ ’ਚ ਦੋ ਅੱਤਵਾਦੀ ਮਾਰੇ ਗਏ।

ਮਾਰੇ ਗਏ ਅੱਤਵਾਦੀਆਂ ਤੋਂ ਦੋ ਕਾਰਤੂਸਾਂ ਦੇ ਨਾਲ ਨੌਂ ਐਮਐਮ ਦੀ ਇੱਕ ਪਿਸਟਲ, ਦੋ ਖ਼ਾਲੀ ਕੇਸ, ਤਿੰਨ ਕਾਰਤੂਸਾਂ ਦੇ ਨਾਲ 7. 65 ਐਮਐਮ ਦੀ ਇੱਕ ਪਿਸਟਲ, ਇੱਕ ਮੋਬਾਈਲ ਫ਼ੋਨ, ਤਿੰਨ ਸਿਮ ਕਾਰਡ, ਦਵਾਈਆਂ ਤੇ ਕੱਪੜਿਆਂ ਨਾਲ ਭਰਿਆ ਇੱਕ ਏਅਰਬੈਗ ਬਰਾਮਦ ਕੀਤਾ ਗਿਆ।

WRITTEN BY