ਨਵੀਂ ਦਿੱਲੀ, 28 ਜੂਨ (ਪੀ.ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਨੌਵੀਂ ਵਾਰ ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਦੌਰਾਨ ਲਲਿਤ ਮੋਦੀ ਵਿਵਾਦ ਬਾਰੇ ਕੋਈ ਵੀ ਗੱਲ ਨਹੀਂ ਕੀਤੀ। ਉਂਝ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਵਿਚ ਕੌਮਾਂਤਰੀ ਯੋਗਾ ਦਿਵਸ ਅਤੇ ਬੀਮਾ ਯੋਜਨਾ ਵਰਗੇ ਮੁਦਿਆਂ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਬੇਟੀਆਂ ਨਾਲ ਸੈਲਫੀ ਖਿੱਚ ਕੇ ਭੇਜਣ। ਉਨ੍ਹਾਂ ਦਾ ਕਹਿਣਾ ਸੀ ਕਿ ਸੈਲਫੀ ਵਿਦ ਡਾਟਰ ਨਾਲ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਹੱਲ ਕਰੇਗੀ।
ਮੋਦੀ ਨੇ ਇਸ ਭਾਸ਼ਣ ਵਿਚ ਇਹ ਵੀ ਸੱਦਾ ਦਿੱਤਾ ਕਿ ਲੋਕ ਰੱਖੜੀ ਮੌਕੇ ਆਪਣੀਆਂ ਭੈਣਾਂ ਨੂੰ 12 ਰੁਪਏ ਜਾਂ 330 ਰੁਪਏ ਵਾਲੀ ਬੀਮਾ ਯੋਜਨਾ ਤੋਹਫੇ ਵਜੋਂ ਭੇਟ ਕਰਨ। ਪ੍ਰਧਾਨ ਮੰਤਰੀ ਨੇ ਭਾਵੂਕ ਹੁੰਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਤਾਂ ਬਣਾ ਦਿੱਤਾ ਹੈ ਲੇਕਿਨ ਮੇਰੇ ਅੰਦਰ ਦਾ ਇਨਸਾਨ ਕਦੇ-ਕਦੇ ਬਾਕੀ ਸਭ ਪਦ-ਪ੍ਰਤਿਸ਼ਠਾਵਾਂ ਤੋਂ ਹੱਟ ਕੇ ਆਪਣੇ ਆਪ ’ਚ ਖੋਹ ਜਾਂਦਾ ਹੈ। 21 ਜੂਨ, ਅੰਤਰਰਾਸ਼ਟਰੀ ਯੋਗਾ ਦਿਵਸ ਦਾ ਦੁਨੀਆ ਨੇ ਜਿਸ ਤਰ੍ਹਾਂ ਨਾਲ ਸਵਾਗਤ ਕੀਤਾ ਗਿਆ ਉਹ ਬਹੁਤ ਹੀ ਗੌਰਵ ਵਾਲੀ ਗੱਲ ਹੈ। ਦਿੱਲੀ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਆਪਣਾ ਸਥਾਨ ਦਰਜ ਕਰਵਾਇਆ। ਰਾਜਪਥ ਯੋਗਪਥ ਬਣ ਗਿਆ। ਮੈਂ ਦੇਸ਼ ਤੇ ਦੁਨੀਆ ਦਾ ਦਿਲੋਂ ਅਹਿਸਾਨਮੰਦ ਹਾਂ। ਦੁਨੀਆ ਨੇ ਵੇਖਿਆ ਕਿ ਸਾਡੇ ਲੋਕਾਂ ਨੇ ਯਮਨ ‘ਚ ਫਸੇ ਲੋਕਾਂ ਨੂੰ ਕਿਵੇਂ ਬਚਾਇਆ। ਘੰਟਿਆਂ ਦੇ ਅੰਦਰ ਭਾਰਤ ਦੇ ਲੋਕ ਨੇਪਾਲ ਦੀ ਮਦਦ ਲਈ ਕਿਵੇਂ ਦੌੜ ਪਏ। 5 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਸਕੂਲਾਂ ‘ਚ ਸ਼ੌਚਾਲਿਆਂ ਲਈ ਅਪੀਲ ਕੀਤੀ ਸੀ। ਜੋ ਕੰਮ 60 ਸਾਲ ‘ਚ ਨਹੀਂ ਹੋ ਸਕਿਆ, ਉਹ 1 ਸਾਲ ‘ਚ ਕਰਨ ਦਾ ਐਲਾਨ ਸੀ। ਕਰੀਬ 4. 5 ਲੱਖ ਟਾਇਲਟ ਬਣਾਉਣ ਸਨ, ਲੇਕਿਨ ਅੱਜ ਮੈਂ ਸੰਤੋਸ਼ ਦੇ ਨਾਲ ਕਹਿ ਸਕਦਾ ਹਾਂ ਕਰੀਬ-ਕਰੀਬ ਸਕੂਲਾਂ ‘ਚ ਟਾਇਲਟ ਬਣਾਉਣ ਦੇ ਕੰਮ ਨੂੰ ਲੋਕਾਂ ਨੇ ਪੂਰਾ ਕੀਤਾ। ਹਰ ਕੋਈ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹੈ। ਪਿਛਲੇ ਮਹੀਨੇ ਅਸੀਂ 3 ਜਨ ਸੁਰੱਖਿਆ ਯੋਜਨਾਵਾਂ ਨੂੰ ਲਾਂਚ ਕੀਤਾ ਸੀ। ਇਨ੍ਹੇ ਘੱਟ ਸਮੇਂ ‘ਚ 10 ਕਰੋੜ ਤੋਂ ਵੀ ਜ਼ਿਆਦਾ ਲੋਕ ਇਨ੍ਹਾਂ ਯੋਜਨਾਵਾਂ ਨਾਲ ਜੁੜ ਗਏ ਹਨ। ਰੱਖਿਆ ਬੰਧਨ ‘ਤੇ ਜਨ ਅੰਦੋਲਨ ਬਣਾਕੇ ਮਾਂ-ਭੈਣਾਂ ਨੂੰ ਇਸ ਨਾਲ ਜੋੜੋ।12 ਜਾਂ 330 ਵਾਲੀ ਯੋਜਨਾ ਭੈਣਾਂ ਨੂੰ ਗਿਫ਼ਟ ਕਰੋ। ਦੁਨੀਆ ‘ਚ ਭਾਰਤ ਦੇ ਪ੍ਰਤੀ ਜਿਗਿਆਸਾ ਵਧੀ। ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਸਾਰੇ ਯੋਗ ਨਾਲ ਜੁੜ ਗਏ। ਸਾਨੂੰ ਆਪਣੀ ਵਿਰਾਸਤ ‘ਤੇ ਗਰਵ ਹੋਣਾ ਚਾਹੀਦਾ ਹੈ।



