Skip to content
Independent perspectives. Global stories.
BREAKING

ਜਪਾ ਵਿਧਾਇਕ ਨੇ ਮੋਦੀ ਤੇ ਅਮਿਤ ਸ਼ਾਹ ਨੂੰ ਕੋਸਿਆ, ਵੀਡੀਓ ਵਾਇਰਲ

Share this story

ਨਵੀਂ ਦਿੱਲੀ, 27 ਜੂਨ (ਪੀ.ਟੀ.)- ਮਹਾਰਾਸ਼ਟਰ ਦੇ ਕੋਲਾਬਾ ’ਚ ਭਾਜਪਾ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜਮ ਕੇ ਆਲੋਚਨਾ ਕੀਤੀ ਹੈ।ਇਹ ਖੁਲਾਸਾ ਇਕ ਸਟਿੰਗ ਵੀਡੀਓ ਨਾਲ ਹੋਇਆ ਹੈ। ਕੋਲਾਬਾ ਤੋਂ ਭਾਜਪਾ ਵਿਧਾਇਕ ਰਾਜ ਪੁਰੋਹਿਤ ਵੀਡੀਓ ’ਚ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਿਰਫ ਆਪਣੀ ਤਾਕਤ ਦਿਖਾਉਣ ’ਚ ਲੱਗੇ ਹਨ। ਪਰ ਇਹ ਗੱਲ ਪੁਰੋਹਿਤ ਨੇ ਪੂਰੇ ਦੇਸ਼ ਦੇ ਸੰਦਰਭ ’ਚ ਕਹੀ ਜਾਂ ਫਿਰ ਸਿਰਫ ਪਾਰਟੀ ਦੇ ਸੰਦਰਭ ‘ਚ ਇਹ ਸਾਫ ਨਹੀਂ ਹੋ ਸਕਿਆ।

WRITTEN BY