Skip to content
Independent perspectives. Global stories.
BREAKING

ਗੁੜਗਾਉਂ ਦੇ 150 ਕੇਸਾਂ ਦੀ ਜ਼ਿਰਹਾ ਸਮਾਪਤ, ਪਟੌਦੀ ਵਿੱਚ ਕਤਲ ਕੀਤੇ 17 ਸਿੱਖਾਂ ਦੀ ਸੁਣਵਾਈ 10 ਜੁਲਾਈ ਤੋਂ ਸ਼ੁਰੂ

Share this story

ਹਿਸਾਰ, 26 ਜੂਨ (ਪੀ. ਟੀ.)- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਨਵੰਬਰ 1984 ਨੂੰ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਨਾਲ਼ ਸਬੰਧਿਤ, ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ 150 ਕੇਸਾਂ ਦੀ ਜਿਰਾ ਅੱਜ ਸਮਾਪਤ ਹੋਈ । ਅੱਜ ਦੀ ਆਖਰੀ ਜਿਰਾ ਦੌਰਾਨ ਗੁੜਗਾਉਂ ਨਿਵਾਸੀ ਸੰਤੋਖ ਸਿੰਘ ਸਾਹਨੀ ਪੇਸ਼ ਹੋਏ । ਉਹਨਾਂ ਅਦਾਲਤ ਨੂੰ ਦੱਸਿਆ ਕਿ ਉਸ ਦੀ ਪੁਲਿਸ ਵਲੋਂ ਐਫ.ਆਈ.ਆਰ ਤੱਕ ਦਰਜ ਨਹੀਂ ਕੀਤੀ ਗਈ । ਇਸ ਭਿਆਨਿਕ ਖੂਨੀ ਸਾਕੇ ਵਿੱਚ ਉਸ ਦੀਆਂ ਜੈਕਮਪੁਰ ਵਿੱਚ ਇਲੈਕਟ੍ਰੀਕਲ ਦੇ ਸਪੇਅਰ ਪਾਰਟਸ ਬਣਾਉਣ ਦੀ ਫੈਕਟਰੀ ਹੁੰਦੀ ਸੀ ਜਿਸ ਵਿੱਚ 40 ਦੇ ਕਰੀਬ ਮਜਦੂਰ ਕੰਮ ਕਰਦੇ ਸਨ । ਫੈਕਟਰੀ ਨੂੰ ਵਹਿਸ਼ੀ ਦਰਿੰਦਿਆ ਨੇ ਜਲ਼ਾ ਦਿਤਾ । ਉਹਨਾਂ ਦੇ ਮਹਿਲ ਨੁੰਮਾ ਘਰ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ਼ ਕਰ ਦਿਤਾ । ਮੇਰੇ ਸਾਹਮਣੇ ਮੇਰੇ ਪਿਤਾ ਸ. ਜੋਧ ਸਿੰਘ ਨੂੰ ਬੜੀ ਬੁਰੀ ਤਰੀਕੇ ਮਾਰ ਦਿੱਤਾ । ਕੇਂਦਰ ਅਤੇ ਸੂਬਾ ਸਰਕਾਰ ਨੇ ਉਹਨਾਂ

ਦੀ ਬਾਤ ਨਹੀਂ ਪੁੱਛੀ । ਉਹਨਾਂ ਆਪਣਾ ਢਿੱਡ ਭਰਨ ਲਈ ਫੈਕਟਰੀ ਦੀ ਜਮੀਨ ਨੂੰ ਸਿਰਫ 20 ਹਜ਼ਾਰ ਵਿੱਚ ਵੇਚਿਆ ਜਿਸ ਦੀ ਅੱਜ ਕੀਮਤ ਕਰੋੜਾਂ ਵਿੱਚ ਹੈ । ਉਹਨਾਂ ਦੱਸਿਆ ਕਿ ਉਸ ਸਮੇਂ ਸਿੱਖਾਂ ਦੀਆ ਜਮੀਨਾ ਲੋਕ ਲੁੱਟ ਦੇ ਭਾਅ ਹੀ ਖਰੀਦਦੇ ਸਨ, ਕੋਈ ਖਰੀਦਦਾਰ ਜਲਦੀ ਤਿਆਰ ਨਹੀਂ ਸੀ ਹੁੰਦਾ । ਉਹਨਾਂ ਦੱਸਿਆ ਕਿ ਕਤਲੇਆਮ ਤੋਂ ਬਾਅਦ ਪੰਜਾਬ ਆ ਗਏ । ਅਗਲੀ ਜਿਰਾ ਦੌਰਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਗੁੜਗਾਉਂ ਸਥਿਤ ਘਰ ਨੂੰ ਅੱਗ ਲਗਾ ਕੇ ਬੁਰੀ ਤਰਾਂ ਸਾੜ ਦਿੱਤਾ ਗਿਆ ਸੀ । ਉਹ ਉਸ ਸਮੇਂ ਘਰੋਂ ਬੇ ਘਰ ਹੋ ਕੇ ਸਰਕਾਰੀ ਕੈਂਪਾ ਵਿੱਚ ਸਮਾਂ ਗੁਜਾਰਦੇ ਰਹੇ । ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨਪੂਰਵਕ ਸੁਣਨ ਤੋਂ ਬਾਅਦ ਪਟੌਦੀ ਦੇ 43 ਕੇਸਾਂ ਲਈ ਅਗਲੀ ਪੇਸ਼ੀ 10 ਜੁਲਾਈ ਤੇ ਪਾ ਦਿੱਤੀ । ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਗੁੜਗਾਉਂ ਦੇ ਕੇਸ ਦਾ ਦੂਜਾ ਪੜਾਅ ਖਤਮ ਹੋ ਗਿਆ ਹੈ । ਹੁਣ ਪਟੌਦੀ ਵਿੱਚ ਕਤਲ ਕੀਤੇ 17 ਸਿੱਖਾਂ ਨਾਲ਼ ਸਬੰਧਿਤ ਕੇਸਾਂ ਦੀ ਜਿਰਹਾ ਚੱਲੇਗੀ । ਦੋਵਾਂ ਕੇਸਾਂ ਦੀ ਜਿਰਹਾ ਖਤਮ ਹੋਣ ਤੋਂ ਬਾਅਦ ਬਹਿਸ ਹੋਵੇਗੀ । ਗਰਗ ਕਮਿਸ਼ਨ ਗੁੜਗਾਉਂ, ਪਟੌਦੀ ਕੇਸਾਂ ਦੀ ਰਿਪੋਰਟ ਹਰਿਆਣਾ ਸਰਕਾਰ ਨੂੰ, ਕਮਿਸ਼ਨ ਦੀ  ਮਿਆਦ ਦੇ ਅੰਦਰ 30 ਸਤੰਬਰ ਤੋਂ ਪਹਿਲਾਂ ਸੋਂਪੇਗਾ। ਇਸ ਮੌਕੇ ਸ੍ਰੋਮਣੀ ਕਮੇਟੀ ਦੇ ਨੁੰਮਾਇੰਦੇ ਗੁਰਜੀਤ ਸਿੰਘ, ਸੰਜੀਵ ਹਿਸਾਰ, ਅਭੀਜੀਤ ਸਿੰਘ ਗੁੜਗਾਉਂ, ਗਿਆਨ ਸਿੰਘ, ਬਲਬੀਰ ਸਿੰਘ ਖਾਲਸਾ ਆਦਿ ਹਾਜ਼ਿਰ ਸਨ।

WRITTEN BY