Skip to content
Independent perspectives. Global stories.
BREAKING

ਹੋਇਆ ਖੂਨ ਸਫੇਦ : ਸਕੇ ਭਰਾ ਨੂੰ ਦੁਕਾਨ ’ਚ ਸੱਦ ਕੇ ਲਾਈ ਅੱਗ

Share this story

ਸਮਾਣਾ, 26 ਜੂਨ (ਬਲਜੀਤ ਸਿੰਘ ਦੋਦੜਾ)- ਸਥਾਨਕ ਸ਼ਹਿਰ ਦੇ ਗਾਂਧੀ ਗਰਾਂਉਡ ਦੇ ਨੇੜੇ ਇੱਕ ਸੁਨੇਹਾ ਨਾਮ  ਬੁਟੀਕ ਦੀ ਦੁਕਾਨ ਵਿੱਚ ਅੱਜ ਦੁਪਹਿਰ ਵੇਲੇ ਇਕ 30 ਸਾਲਾ ਨੋਜਵਾਨ ਨੂੰ ਆਪਣੇ ਸਕੇ ਭਰਾ ਵੱਲੋਂ ਹੀ ਅੱਗ ਲਗਾ ਕੇ ਸਾੜ ਦੇਣ ਦੇ ਦੋਸਾ ਦਾ ਮਾਮਲਾ ਸਾਹਮਣੇ ਆਇਆ ਹੈ। ਬੁਰੀ  ਤਰਾਂ ਸੜ ਚੁਕੇ ਸਥਾਨਕ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਅਕਸ਼ੇ ਕੁਮਾਰ ਦੇ 11 ਸਾਲਾ ਬੇਟੇ ਹਿਤੇਸ਼ ਨੇ ਪਤੱਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਆਪਣੇ ਪਿਤਾ ਅਤੇ ਮਾਤਾ ਨਾਲ ਆਪਣੇ ਘਰ ਚ ਸੀ ਕਿ ਉਸ ਦੇ ਪਿਤਾ ਨੂੰ ਉਸ ਦੇ ਚਾਚੇ ਨੇ ਆਪਣੀ ਦੁਕਾਨ ਵਿੱਚ ਇਹ ਕਹਿ ਕੇ ਸਦ ਲਿਆ ਕਿ ਜਿਹੜਾ ਉਹਨਾ ਦਾ ਘਰੇਲੂ ਝਗੜਾ ਚਲ ਰਿਹਾ ਹੈ ਉਸ ਨੂੰ ਨਿਪਟਾ ਲਈਏ ਜਿਸ ਲਈ ਉਸ ਦਾ ਪਿਤਾ ਅਕਸ਼ੇ ਕੁਮਾਰ (30) ਆਪਣੇ ਭਰਾ ਕੇਵਲ ਕ੍ਰਿਸ਼ਨ ਦੀ ਦੁਕਾਨ ਤੇ ਚਲਾ ਗਿਆ  ਜਿਸ ਦੇ ਪਿੱਛੇ ਪਿੱਛੇ ਮੈਂ ਵੀ ਆਪਣੇ ਪਿਤਾ ਦੇ ਨਾਲ ਚਲਾ ਗਿਆ ਉਸ ਦੁਕਾਨ ਚ ਪਹਿਲਾ ਤੋਂ ਹੀ ਕਰੀਬ ਚਾਰ ਪੰਜ

ਵਿਅਕਤੀ ਮੋਜੁਦ ਸਨ ਜਿਹਨਾ ਨਾਲ ਗੱਲ ਕਰਦਿਆ ਕਰਦਿਆ ਉਹਨਾ ਦਾ ਝਗੜਾ ਹੋ ਗਿਆ ਅਤੇ ਤਕਰਾਰ ਇੰਨੀ ਵਧ ਗਈ ਕਿ ਦੁਕਾਨ ਚ ਮੋਜੁਦ ਵਿਅਕਤੀਆ ਨੇ ਮੇਰੇ ਪਿਤਾ ਅਕਸ਼ੇ ਕੁਮਾਰ ਤੇ ਕੋਈ ਤੇਲ ਨੁਮਾ ਚੀਜ ਪਾ ਕੇ ਅੱਗ ਲਗਾ ਦਿੱਤੀ ਇਸ ਲੱਗੀ ਅੱਗ ਚ ਉਸ ਦੀ ਆਪਣੀ ਸੱਜੀ ਬਾਂਹ ਵੀ ਝੁਲਸ ਗਈ ਹੈ ਤੇ ਉਸ ਨੇ ਆਪਣੇ ਪਿਤਾ ਦੀਆਂ ਲੱਤਾ ਚੋਂ ਨਿਕਲ ਕੇ ਦੁਕਾਨ ਵਿੱਚੋ ਬਾਹਰ ਭੱਜ ਕੇ ਆਪਣੀ ਜਾਨ ਬਚਾਈ  ਇਸ ਹਾਦਸੇ ਵਿੱਚ ਮੇਰੇ ਪਿਤਾ ਨੂੰ ਆਮ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਸਮਾਣਾ ਵਿੱਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ ।ਜਿਥੇ ਡਾਕਟਰਾ ਨੇ ਉਹਨਾ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਹਨਾ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਖੇ ਵਧੇਰੇ ਇਲਾਜ ਲਈ  ਰੈਫਰ ਕੀਤਾ  ਗਿਆ ਹੈ ਹਸਪਤਾਲ ਦੇ ਡਾਕਟਰਾ ਮੁਤਾਬਿਕ ਅੱਗ ਲੱਗਣ ਤੇ ਪਟਿਆਲਾ ਵਿੱਖੇ ਵਧੇਰੇ ਇਲਾਜ ਲਈ ਭੇਜੇ ਗਏ ਅਕਸੇ ਕੁਮਾਰ ਬਾਰੇ ਦਸਿੱਆ  ਕਿ ਉਹ ਕਰੀਬ 60 ਤੋ 65 ਫੀਸਦੀ ਤੱਕ ਸੜ ਚੁਕਿਆ ਹੈ ਜਿਸ ਕਾਰਨ ਉਹਨਾ ਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ। ਇਹ ਹਾਦਸਾ ਵਾਪਰਨ ਉਪਰੰਤ ਦੁਕਾਨ ਵਿੱਚ ਮੌਜੂਦ ਵਿਅਕਤੀ ਦੁਕਾਨ ਬੰਦ ਕਰਕੇ ਫਰਾਰ ਹੋ ਗਏ।

WRITTEN BY