ਲੰਦਨ, 21 ਜੂਨ (ਪੀ. ਟੀ.)- ਲਲਿਤ ਮੋਦੀ ਨੇ ਯਾਤਰਾ ਦਸਤਾਵੇਜ਼ਾਂ ਲਈ ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫ਼ਤਰ ‘ਚ ਰਾਜਕੁਮਾਰ ਚਾਰਲਸ ਤੇ ਉਨ੍ਹਾਂ ਦੇ ਭਰਾ ਐਂਡਰਿਊ ਸਮੇਤ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਨਾਮਾ ਦਾ ਸਹਾਰਾ ਲਿਆ ਸੀ। ਇਕ ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਰਾਣੀ ਐਲੀਜਾਬੇਥ (2) ਦੇ ਦੂਸਰੇ ਪੁ¤ਤਰ ਐਂਡਰਿਊ ਕੁਝ ਸਾਲਾਂ ਤੋਂ ਮੋਦੀ ਨੂੰ ਜਾਣਦੇ ਸਨ ਤੇ ਪਿਛਲੀ ਜੁਲਾਈ ‘ਚ ਮੋਦੀ ਨਾਲ ਉਨ੍ਹਾਂ ਦੀ ਲੰਡਨ ਸਥਿਤ ਰਿਹਾਇਸ਼ ‘ਤੇ ਮਿਲੇ ਸਨ। ਇਸ ਦੇ ਕੁਝ ਦਿਨਾਂ ਬਾਅਦ ਹੀ ਮੋਦੀ ਦੀ ਯਾਤਰਾ ਦਸਤਾਵੇਜ਼ਾਂ ਨੂੰ ਪ੍ਰਵਾਨਗੀ ਮਿਲੀ ਸੀ। ਬਕਿੰਘਮ ਪੈਲੇਸ ਨੇ ਦੋਵਾਂ ਵਿਚਕਾਰ ਹੋਈ ਗ¤ਲਬਾਤ ਦੇ ਬਾਰੇ ‘ਚ ਕੁਝ ਕਹਿਣ ਤੋਂ ਮਨਾਂ ਕੀਤਾ ਪਰ ਨਾਲ ਹੀ ਇਸ ਗ¤ਲ ਤੋਂ ਵੀ ਸਪਸ਼ਟ ਤੌਰ ‘ਤੇ ਇਨਕਾਰ ਕੀਤਾ ਐਂਡਰਿਊ ਨੇ ਮੋਦੀ ਦੇ ਪ¤ਖ ‘ਚ ਬਰਤਾਨੀਆ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਲਾਬਿੰਗ ਕੀਤੀ ਸੀ।


