ਨਵੀਂ ਦਿਲੀ- ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਭਾਰਤ ਸਮੇਤ ਦੁਨੀਆ ਭਰ ਦੇ 177 ਦੇਸ਼ਾਂ ਵਿੱਚ ਲੋਕਾਂ ਨੇ ਐਤਵਾਰ ਨੂੰ ਯੋਗ ਅਭਿਆਸ ਕੀਤਾ। ਇਕੱਲੇ ਰਾਜਪਥ ਉ¤ਤੇ ਹੀ ਕਰੀਬ 40 ਹਜ਼ਾਰ ਲੋਕਾਂ (ਨੇਤਾਵਾਂ, ਨੌਕਰਸ਼ਾਹਾਂ, ਸੈਨਿਕਾਂ ਅਤੇ ਸਕੂਲੀ ਵਿਦਿਆਰਥੀਆਂ) ਨੇ ਯੋਗ ਕੀਤਾ। ਇ¤ਕ ਹੀ ਥਾਂ ਉ¤ਤੇ ਸਭ ਤੋਂ ਵੱਡੇ ਯੋਗ ਨੁਮਾਇਸ਼ ਲਈ ਭਾਰਤ ਸਰਕਾਰ ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਵਿ¤ਚ ਦਰਜ ਕਰਾਉਣਾ ਚਾਹੁੰਦੀ ਹੈ। ਹਾਲਾਂਕਿ ਇਸਤੋਂ ਪਹਿਲਾਂ ਦੁਨੀਆ ਭਰ ਵਿ¤ਚ ਯੋਗ ਨਾਲ ਜੁੜੇ ਕਈ ਰਿਕਾਰਡ ਬਣ ਚੁ¤ਕੇ ਹਨ। ਮੱਧ ਪ੍ਰਦੇਸ਼ ਦੇ ਗਵਾਲਿਅਰ ਵਿ¤ਚ ਸਾਲ 2005 ਵਿ¤ਚ ਜੀਵਾਜੀ ਵਿਸ਼ਵਵਿਦਿਆਲੇ ਵਿ¤ਚ ਇ¤ਕ ਹੀ ਜਗ੍ਹਾ ਉ¤ਤੇ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਯੋਗ ਕਰਨ ਦਾ ਵਰਲਡ ਰਿਕਾਰਡ ਬਣ ਚੁੱਕਾ ਹੈ।
ਇ¤ਥੇ 362 ਸਕੂਲਾਂ ਦੇ 29, 973 ਵਿਦਿਆਰਥੀਆਂ ਨੇ ਲਗਭਗ 18 ਮਿੰਟ ਤੱਕ ਯੋਗ ਕਿਰਿਆ ਸੂਰਜ ਨਮਸਕਾਰ ਕੀਤਾ ਸੀ ।
ਕਨੇਡਾ ਵਿ¤ਚ ਯਾਸਮੀਨ ਨੇ ਸਾਲ 2010 ਵਿ¤ਚ ਸੱਭ ਤੋਂ ਜ਼ਿਆਦਾ ਜ਼ਿਆਦਾ ਵਕਤ ਤ¤ਕ ਯੋਗ ਕੀਤਾ ਸੀ । ਇਹ ਕਿਸੇ ਔਰਤ ਦੁਆਰਾ ਸਭ ਤੋਂ ਲੰਬੇ ਸਮਾਂ ਤ¤ਕ ਯੋਗ ਅਭਿਆਸ ਕੀਤੇ ਜਾਣ ਦਾ ਵਰਲਡ ਰਿਕਾਰਡ ਹੈ। ਕਨੇਡਾ ਦੇ ਮੋਂਟਰਿਅਲ ਵਿ¤ਚ ਯਾਸਮੀਨ ਨੇ 1008 ਯੋਗ ਆਸਨ ਕੀਤੇ ਸਨ, ਜਿਨ੍ਹਾਂ ਨੂੰ ਮੀਡੀਆ ਵਿੱਚ ਖੂਬ ਕਰਵੇਜ ਮਿਲੀ ਸੀ। ਯਾਸਮੀਨ ਨੇ 2 ਅਗਸਤ 2010 ਦੀ ਸਵੇਰੇ ਯੋਗ ਅਭਿਆਸ ਸ਼ੁਰੂ ਕੀਤਾ, ਜੋ ਕਿ ਅਗਲੇ ਦਿਨ ਤ¤ਕ ਜਾਰੀ ਰਿਹਾ। ਇਸ ਤਰ੍ਹਾਂ ਯਾਸਮੀਨ ਨੇ ਕੁਲ 17 ਘੰਟਿਆਂ ਤ¤ਕ ਯੋਗ ਕੀਤਾ।
ਯੋਗਰਾਜ ਸੀਪੀ ਨੇ ਵੀ 15 ਫਰਵਰੀ 2015 ਨੂੰ ਸਭ ਤੋਂ ਲੰਬੇ ਸਮੇਂ ਤ¤ਕ ਪੁਰਸ਼ ਯੋਗ ਮੈਰਾਥਨ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਹਾਂਗ-ਕਾਂਗ ਵਿ¤ਚ 40 ਘੰਟੇ 15 ਮਿੰਟ ਤ¤ਕ ਯੋਗ ਅਭਿਆਸ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਰੀਬ 1200 ਯੋਗ ਆਸਣ ਕੀਤੇ ਸਨ, ਜਿਸਦਾ ਸਿ¤ਧਾ ਪ੍ਰਸਾਰਣ ਯੂ-ਟਿਊਬ ਉ¤ਤੇ ਕੀਤਾ ਗਿਆ ਸੀ । 10 ਮਈ 2015 ਨੂੰ ਚੀਨ ਦੇ ਸ਼ੇਨਯਾਂਗ ਮਡਿਏਨ ਔਰਤਾਂ ਅਤੇ ਬ¤ਚਿਆਂ ਦੇ ਹਸਪਤਾਲ ਵਿ¤ਚ 553 ਔਰਤਾਂ ਨੇ ਪ੍ਰਸਵ ਪੂਰਵ ਯੋਗ ਅਭਿਆਸ ਕੀਤਾ ਸੀ। ਪ੍ਰਤੀਭਾਗੀਆਂ ਨੇ 33 ਮਿੰਟ 26 ਸੇਕਿੰਡ ਤ¤ਕ ਯੋਗ ਕਿਰਿਆਵਾਂ ਕੀਤੀਆਂ ਸਨ।
ਤਮਿਲਨਾਡੁ ਦੇ ਕਸ਼ਤਰਿਆ ਵਿਦਿਆਸ਼ਾਲਾ ਪ੍ਰਬੰਧ ਬੋਰਡ ਨੇ ਵੀ 14 ਨਵੰਬਰ 2014 ਨੂੰ ਸਭ ਤੋਂ ਲੰਮੀ ਯੋਗ ਲੜੀ ਆਜੋਜਿਤ ਕੀਤੀ ਸੀ। ਇਸ ਵਿ¤ਚ 3849 ਲੋਕਾਂ ਨੇ ਭਾਗ ਲਿਆ ਸੀ।
ਸ਼ਾਂਤੀਵਣ ਟਰਸਟ ਧਰਮਸਥਲ ਨੇ 13 ਦਿਸੰਬਰ 2013 ਵਿ¤ਚ ਦ¤ਖਣ ਕੰਨੜ ਅਤੇ ਉਡੁਪੀ ਜ਼ਿਲ੍ਹਿਅ ਵਿ¤ਚ ਸਭ ਤੋਂ ਵ¤ਡੇ ਯੋਗ ਅਭਿਆਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਇਸ ਵਿ¤ਚ ਕਰੀਬ 62,824 ਲੋਕਾਂ ਨੇ ਭਾਗ ਲਿਆ ਸੀ ।



