Skip to content
Independent perspectives. Global stories.
BREAKING

ਵੀ.ਆਈ.ਪੀ. ਕਲਚਰ ਖਤਮ ਕਰਕੇ ਆਮ ਲੋਕਾਂ ਦਾ ਰਾਜ ਕਾਇਮ ਕਰਾਂਗੇ : ਭਗਵੰਤ ਮਾਨ

Share this story

ਬਠਿੰਡਾ/ਨਥਾਣਾ, 10 ਜੂਨ (ਅਮਰਜੀਤ ਸਿੱਧੂ, ਇੰਦਰਜੀਤ ਨਥਾਣਾ)- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਨਥਾਣਾ ਦੇ ਵਿੱਚ ਹੋਈ ਪ੍ਰਭਾਵਸਾਲੀ ਰੈਲੀ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵੀ. ਆਈ. ਪੀ. ਕਲਚਰ ਖਤਮ ਕਰਕੇ ਆਮ ਲੋਕਾਂ ਦਾ ਰਾਜ ਕਾਇਮ ਕਰਾਗੇ । ਮਾਨ ਸਾਹਿਬ ਨੇ ਅੱਗੇ ਬੋਲਦਿਆਂ ਕਿਹਾ ਕਿ 2017 ਦੀਆ ਵਿਧਾਨ ਸਭਾ ਚੌਣਾਂ ਦੌਰਾਨ ਪੰਜਾਬ ਦੇ ਲੋਕ ਲੋਕਾਂ ਦੀਆਂ ਲੁੱਟਾ ਕਰਨ ਵਾਲੀਆਂ ਸਿਆਸੀ ਧਿਰਾਂ ਨੂੰ ਹੂੰਝ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਬਲੇ ਹਨ । ਜਿਸ ਤਰ੍ਹਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿਛੋਂ ਦਿੱਲੀ ਦਾ ਸੁਧਾਰ ਹੋ ਰਿਹਾ ਹੈ ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ । ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ਪਿੱਛੋ ਪੰਜਾਬ ਫਿਰ ਤੋਂ ਖ਼ੁਸਹਾਲੀ ਦੇ ਰਾਹ ਤੇ ਹੋਵੇਗਾ ।

ਪੰਜਾਬ ਦੀ ਕਾਰਗੁਜਾਰੀ ਤੇ ਟਿੱਪਣੀ ਕਰਦਿਆਂ ਵਿਰੋਧੀ ਧਿਰ ਅਕਾਲੀ ਭਾਜਪਾ ਸਰਕਾਰ ਨੂੰ ਲੰਬੇ ਹੱਥੀ ਲੈਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਦੀ ਦਲ ਦਲ ਵਿੱਚ ਦਿਨੋ ਦਿਨ ਧੱਸਦਾ ਜਾ ਰਿਹਾ ਹੈ । ਪੰਜਾਬ ਦੇ ਨੋਜਵਾਨ ਇਨ੍ਹਾਂ ਨਸ਼ਿਆਂ ਵਿੱਚ ਪੈ ਕੇ ਆਪਣੀ ਜਵਾਨੀ ਨੂੰ ਖਤਮ ਕਰ ਰਹੇ ਹਨ । ਜਿਸ ਕਰਕੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਹਨ । ਇਸ ਸਭ ਦੇ ਜਿੰਮੇਵਾਰ ਕੁਝ ਨਸ਼ਿਆਂ ਦੇ ਸੌਦਾਗਰ ਹਨ ਜੋ ਸਿਆਸੀ ਲੀਡਰਾਂ ਦੀ ਆੜ ਵਿੱਚ ਸਰੇਆਮ ਨਸ਼ਿਆਂ ਦਾ ਧੰਦਾ ਕਰ ਰਹੇ ਹਨ । ਅੱਜ ਪੰਜਾਬ ਵਿੱਚ ਉਨ੍ਹੇ ਸਕੂਲ ਨਹੀ ਖੁੱਲਦੇ ਜਿਨ੍ਹੇ ਹਰ ਸਾਲ ਸਰਾਬ ਦੇ ਠੇਕੇ ਖੋਲੇ ਜਾਂਦੇ ਹਨ।
ਪੰਜਾਬ ਦੀ ਜਵਾਨੀ ਨਿਰਾਸ਼ਤਾ ਦੇ ਆਲਮ ਵਿੱਚ ਗੁਆਚ ਗਈ ਹੈ । ਨੌਜਵਾਨ ਪੀੜ੍ਹੀ ਲਈ  ਨਾ ਤਾਂ  ਕੋਈ ਰੁਜ਼ਗਾਰ ਹੈ । ਹਰ ਪਾਸੇ ਭ੍ਰਿਸ਼ਟਾਚਾਰ ,ਰਿਸ਼ਵਤਖੋਰੀ ਤੇ ਬੇਰੁਜਗਾਰੀ ਫੈਲੀ ਹੋਈ ਹੈ ਜੋ ਕਿਸੇ ਵੀ ਸਮੇਂ ਵਿਕਰਾਲ ਰੂਪ ਅਖਤਿਆਰ ਕਰ ਸਕਦੀ ਹੈ । ਸਿੱਖਿਆਂ ਤੇ ਸਿਹਤ ਦੇ ਖੇਤਰ ਵਿੱਚ ਵੀ ਬੁਰਾ ਹਾਲ ਹੈ । ਸਰਕਾਰ ਨੇ ਵਪਾਰੀ ਤੇ ਸਨਅਤਕਾਰਾਂ ਉ¤ਪਰ ਟੈਕਸ ਦਾ ਵਾਧੂ ਬੋਝ ਇਸ ਖੇਤਰ ਨੂੰ ਤਬਾਹੀ ਵੱਲ ਤੋਰ ਦਿੱਤਾ ਹੈ । ਨਰਿੰਦਰ ਮੋਦੀ ਦੀ ਅਗਵਾਈ ਵਿੱਚਲੀ ਸਰਕਾਰ ਆਮ ਲੋਕਾਂ ਦਾ ਗਲਾ ਘੁੱਟਣ ਵਾਲੇ ਕਾਨੂੰਨ ਬਣਾ ਕੇ ਪੂੰਜੀਪਤੀਆ ਦਾ ਪੱਖ ਕਰਕੇ ਆਮ ਲੋਕਾਂ ਦੇ ਅੱਛੇ ਦਿਨ ਆਉਣਗੇ ਦੇ ਉਲਟ ਪੂੰਜੀਪਤੀਆ ਲਈ ਅੱਛੇ ਦਿਨ ਦਾ ਰਾਹ ਖੋਲ ਦਿੱਤਾ ਹੈ ।  ਉਨ੍ਹਾਂ ਕਿਹਾ ਕਿ ਕੁੱਲ ਮਿਲਾਕੇ ਸਮੇਂ ਦੀ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਮਾਨ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੰਮੇਂ ਸਮੇਂ ਦੀ ਕਾਰਗੁਜਾਰੀ ਲੋਕ ਪਰਖ ਚੁੱਕੇ ਹਨ ਜਿਸ ਤੋ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਵੇਗੀ । ਇਸ ਮੌਕੇ ਤੇ ਪ੍ਰੋ’ ਸਾਧੂ ਸਿੰਘ ਮੈਂਬਰ ਪਾਰਲੀਮੈਂਟ, ਗੁਰਜੀਤ ਸਿੰਘ ਜਿਲ੍ਹਾਂ ਇੰਚਾਰਜ ਬਠਿੰਡਾ,ਨਛੱਤਰ ਸਿੱਧੂ ਸੀਨੀਅਰ ਆਗੂ,  ਸੁਖਦੀਪ ਮੱਝੂ ਕਾ, ਬ੍ਰਿਛਭਾਨ ਬਾਂਸਲ ਕਨਵੀਨਰ ,ਲਖਵਿੰਦਰ ਚਹਿਲ, ਰੇਸ਼ਮ ਫ਼ੀਰੀ ਕਾ , ਜਗਮੇਲ ਮੇਲੂ, ਜਸਮੇਲ ਕਾਹਲੋਂ, ਰਣਜੀਤ ਲਾਲੀ, ਗੁਰੰਜਟ ਸਿੰਘ ਨਥਾਣਾ, ਹਰਵਿੰਦਰ ਨਥਾਣਾ, ਹੁਸਨਪ੍ਰੀਤ ਸਵਰਨ ਸਿੰਘ ਤੇ ਹੋਰ ਪਾਰਟੀ ਤੇ ਨੁਮਾਇਦੇ ਹਾਜ਼ਿਰ ਸਨ।

WRITTEN BY