ਨਵੀਂ ਦਿੱਲੀ, 7 ਜੂਨ (ਪੀ. ਟੀ.)- ਆਪਣੇ ਵਿਵਾਦਿਤ ਬਿਆਨਾਂ ਲਈ ਅਕਸਰ ਚਰਚਾ ‘ਚ ਰਹਿਣ ਵਾਲੇ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਦੇ ਸ਼ਾਸਨ ਦੇ ਦੌਰਾਨ ਅਯੁੱਧਿਯਾ ‘ਚ ਰਾਮ ਮੰਦਿਰ ਨਿਸ਼ਚਿਤ ਰੂਪ ਨਾਲ ਬਣੇਗਾ। ਏਐਨਆਈ ਨਾਲ ਗੱਲਬਾਤ ‘ਚ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਭਾਜਪਾ ‘ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਹੈ। ਇਹ ਨਿਸ਼ਚਿਤ ਹੈ ਕਿ ਸਾਡੇ ਹੀ ਸ਼ਾਸਨ ‘ਚ ਰਾਮ ਮੰਦਿਰ ਬਣੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਨਹੀਂ ਬਣੇਗਾ ਤਾਂ ਕੱਲ੍ਹ ਬਣੇਗਾ, ਕੱਲ੍ਹ ਨਹੀਂ ਤਾਂ ਪਰਸੋਂ ਬਣੇਗਾ। ਅਜੇ ਸਾਨੂੰ ਇੱਕ ਸਾਲ ਹੋਇਆ ਹੈ, ਚਾਰ ਸਾਲ ਅਜੇ ਬਾਕੀ ਹਨ।



